ਸ਼ੋਇਬ ਇਬਰਾਹਿਮ ਨਾਲ ਅਜਮੇਰ ਸ਼ਰੀਫ਼ ਦਰਗਾਹ 'ਤੇ ਪਹੁੰਚੀ ਦੀਪਿਕਾ ਕੱਕੜ, ਸਾਹਮਣੇ ਆਈਆਂ ਤਸਵੀਰਾਂ

written by Lajwinder kaur | January 09, 2022

ਸ਼ੋਏਬ ਇਬਰਾਹਿਮ Shoaib Ibrahim ਅਤੇ ਦੀਪਿਕਾ ਕੱਕੜ Dipika Kakar ਟੀਵੀ ਦੇ ਮਸ਼ਹੂਰ ਜੋੜੇ ਹਨ ਜਿਨ੍ਹਾਂ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਪੋਸਟਾਂ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਅੱਜਕੱਲ੍ਹ ਉਹ ਦੋਵੇਂ ਟੀਵੀ ਤੋਂ ਦੂਰ ਯੂਟਿਊਬ 'ਤੇ ਮਿਊਜ਼ਿਕ ਵੀਡੀਓ ਅਤੇ ਆਪਣੇ ਵੀਲੌਗ ਚਲਾ ਰਹੇ ਹਨ। ਹਾਲ ਹੀ 'ਚ ਟੀਵੀ ਜਗਤ ਦੀ ਹਰਮਨ ਪਿਆਰੀ ਬਹੂ ਯਾਨੀ ਕਿ ਦੀਪਿਕਾ ਕੱਕੜ ਆਪਣੇ ਪਤੀ ਸ਼ੋਇਬ ਦੇ ਨਾਲ ਅਜਮੇਰ ਸ਼ਰੀਫ਼ ਦਰਗਾਹ 'ਤੇ ਪਹੁੰਚੀ। ਜਿੱਥੇ ਦੋਹਾਂ ਨੇ ਮੱਥਾ ਟੇਕ ਕੇ ਦੁਆ ਵੀ ਕੀਤੀ। ਸ਼ੋਇਬ ਨੇ ਅਜਮੇਰ ਸ਼ਰੀਫ਼ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਅਜਮੇਰ ਸ਼ਰੀਫ਼ ਵਿੱਚ ਦੋਵੇਂ ਮਿਲਦੀ ਜੁਲਦੀ ਆਊਟਫਿੱਟ ‘ਚ ਨਜ਼ਰ ਆਏ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

shoaib and dipika

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਨੇ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਸ਼ੋਏਬ ਸਫੇਦ ਪਠਾਨੀ ਸੂਟ 'ਚ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਪਰ ਕੁਝ ਲੋਕਾਂ ਨੂੰ ਦੀਪਿਕਾ ਦਾ ਦਰਗਾਹ 'ਤੇ ਜਾਣਾ ਪਸੰਦ ਨਹੀਂ ਆਇਆ। ਜਿਸ ਕਰਕੇ ਉਹ ਟ੍ਰੋਲ ਵੀ ਹੋ ਰਹੀ ਹੈ। ਇੱਕ ਪਾਸੇ ਜਿੱਥੇ ਕੁਝ ਲੋਕ ਖੁਸ਼ ਹਨ ਅਤੇ ਦੋਵਾਂ ਦੀ ਜੋੜੀ ਦੀ ਤਾਰੀਫ ਕਰ ਰਹੇ ਨੇ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਦੀਪਿਕਾ ਦੇ ਇਸ ਤਰ੍ਹਾਂ ਦਰਗਾਹ 'ਤੇ ਜਾਣ 'ਤੇ ਇਤਰਾਜ਼ ਹੈ, ਜਿਸ ਕਾਰਨ ਲੋਕ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ।

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ

ਤੁਹਾਨੂੰ ਦੱਸ ਦੇਈਏ ਕਿ 13 ਜਨਵਰੀ ਨੂੰ ਸ਼ੋਏਬ ਅਤੇ ਦੀਪਿਕਾ ਦਾ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋ ਰਿਹਾ ਹੈ, ਜਿਸ ਦਾ ਪੋਸਟਰ ਕੁਝ ਦਿਨ ਪਹਿਲਾਂ ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਦੋਵੇਂ ਜਣੇ ' Jiye toh Jiye Kaise 2.0' ਟਾਈਟਲ ਹੇਠ ਆਉਣ ਵਾਲੇ ਗੀਤ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

Dipika Kakkar-Shoaib Ibrahim Celebrate Their 2nd Marriage Anniversary

ਟੀਵੀ ਤੇ ਸਿਮਰ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਦੀਪਿਕਾ ਕੱਕੜ ਨੇ ਸਾਲ 2018 ‘ਚ ਸ਼ੋਇਬ ਇਬਰਾਹਿਮ ਦੇ ਨਾਲ ਵਿਆਹ ਕਰਵਾ ਲਿਆ ਸੀ । ਜ਼ਿਕਰਯੋਗ ਹੈ ਟੀਵੀ ਸ਼ੋਅ ਦੌਰਾਨ ਹੀ ਦੀਪਿਕਾ ਦੀ ਮੁਲਾਕਾਤ ਸ਼ੋਇਬ ਨਾਲ ਹੋਈ ਸੀ। ਦੋਵਾਂ ਚ ਪਿਆਰ ਹੋਇਆ ਤੇ ਦੋਵਾਂ ਨੇ ਵਿਆਹ ਕਰਵਾ ਲਿਆ।

 

View this post on Instagram

 

A post shared by Shoaib Ibrahim (@shoaib2087)

You may also like