
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ, ਜਵਾਨੀ ‘ਤੇ ਮਾਪੇ । ਹਰਭਜਨ ਮਾਨ ਵੱਲੋਂ ਗਾਇਆ ਇਹ ਗੀਤ ਬਿਲਕੁਲ ਸਹੀ ਹੈ । ਬੱਚੇ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਣ ਪਰ ਮਾਪਿਆਂ ਦੇ ਲਈ ਉਹ ਬੱਚੇ ਹੀ ਰਹਿੰਦੇ ਹਨ ।ਮਾਪਿਆਂ (Parents) ਦੀ ਲੋੜ ਬੱਚਿਆਂ ਨੂੰ ਹਮੇਸ਼ਾ ਹੀ ਰਹਿੰਦੀ ਹੈ । ਕਿਉਂਕਿ ਮਾਪੇ ਹਮੇਸ਼ਾ ਇੱਕ ਚਾਨਣ ਮੁਨਾਰੇ ਵਾਂਗ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਹਨ ਅਤੇ ਹਮੇਸ਼ਾ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਤੋਰਦੇ ਹਨ ।

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਭਰਾ ਦੇ ਜਨਮ ਦਿਨ ‘ਤੇ ਪਿਆਰਾ ਜਿਹਾ ਵੀਡੀਓ ਸਾਂਝਾ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ
ਮਾਪਿਆਂ ਵਿਹੁਣੇ ਬੱਚਿਆਂ ਦਾ ਦਰਦ ਉਹੀ ਬੱਚਾ ਸਮਝ ਸਕਦਾ ਹੈ ।ਜਿਸ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਜਾਂਦਾ ਹੈ । ਦ੍ਰਿਸ਼ਟੀ ਗਰੇਵਾਲ (Drishtii Garewal) ਵੀ ਅਕਸਰ ਮਾਪਿਆਂ ਦੇ ਨਾਲ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਉਸ ਨੇ ਪਿਤਾ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਆਪਣੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਵੀਡੀਓ ‘ਚ ਦ੍ਰਿਸ਼ਟੀ ਪਿਤਾ ਜੀ ਦੇ ਨਾਲ ਨਜਰ ਆ ਰਹੀ ਹੈ ਅਤੇ ਉਸ ਦੇ ਪਿਤਾ ਜੀ ਵੀ ਧੀ ਦੇ ਨਾਲ ਲਾਡ ਲਡਾਉਂਦੇ ਦਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਦ੍ਰਿਸ਼ਟੀ ਗਰੇਵਾਲ ਅਕਸਰ ਮਾਪਿਆਂ ਦੇ ਨਾਲ ਵੀਡੀਓਜ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਪੰਜਾਬੀ ਫ਼ਿਲਮਾਂ ‘ਚ ਨਜਰ ਆ ਚੁੱਕੀ ਹੈ ਅਤੇ ਕਈ ਵੈੱਬ ਸੀਰੀਜ ਵੀ ਕੰਮ ਕਰ ਰਹੀ ਹੈ ।
View this post on Instagram