ਦੇਵ ਖਰੌੜ ਦੀ ਫ਼ਿਲਮ ‘ਡੀ.ਐੱਸ. ਪੀ. ਦੇਵ’ ਦਾ ਇੱਕ ਹੋਰ ਸ਼ਾਨਦਾਰ ਪੋਸਟਰ ਆਇਆ ਸਾਹਮਣੇ

written by Lajwinder kaur | May 22, 2019

ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰ ਦੇਵ ਖਰੌੜ ਜੋ ਕਿ ਫ਼ਿਲਮ ਬਲੈਕੀਆ ਦੀ ਸਫ਼ਲਤਾ ਤੋਂ ਬਾਅਦ ਆਪਣੀ ਆਉਣ ਵਾਲੀ ਫ਼ਿਲਮ ‘ਡੀ. ਐੱਸ. ਪੀ. ਦੇਵ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਰ ਵਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਦੇਵ ਖਰੌੜ ਬਹੁਤ ਜਲਦ ਵੱਡੇ ਪਰਦੇ ਉੱਤੇ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ:ਸ਼ੂਟਿੰਗ ਦੌਰਾਨ ਬੋਤੇ ਤੋਂ ਡਿੱਗੀ ਸਰਗੁਣ ਮਹਿਤਾ, ਗਿੱਪੀ ਗਰੇਵਾਲ ਨੇ ਕੀਤਾ ਖ਼ੁਲਾਸਾ, ਦੇਖੋ ਵੀਡੀਓ ਦੱਸ ਦਈਏ ਕੁਝ ਦਿਨ ਪਹਿਲਾਂ ਦੇਵ ਖਰੌੜ ਦੀ ਫ਼ਿਲਮ ‘ਡੀ.ਐੱਸ.ਪੀ.ਦੇਵ’ ਦਾ ਪਹਿਲਾ ਆਫੀਸ਼ੀਅਲ ਪੋਸਟਰ ਤੇ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਤੇ ਹੁਣ ਇੱਕ ਹੋਰ ਆਫੀਸ਼ੀਅਲ ਦੂਜਾ ਪੋਸਟਰ ਸਾਹਮਣੇ ਆਇਆ ਹੈ ਜਿਸ ‘ਚ ਦੇਵ ਖਰੌੜ ਤੇ ਮਾਨਵ ਵਿਜ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਦਿੱਗਜ ਅਦਾਕਾਰ ਮਾਨਵ ਵਿਜ ਇਸ ਫ਼ਿਲਮ ‘ਚ ਖ਼ਲਨਾਇਕ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦਰਸ਼ਕਾਂ ਵੱਲੋਂ ਪੋਸਟਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
 

Teaser #DSPDEV #dreamrealityfilms

A post shared by Dev Kharoud (@dev_kharoud) on

ਇਸ ਫ਼ਿਲਮ ‘ਚ ਦੇਵ ਖਰੌੜ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰ ਜਿਵੇਂ ਮਾਨਵ ਵਿਜ, ਅਮਨ ਧਾਲੀਵਾਲ, ਗਿਰੀਜਾ ਸ਼ੰਕਰ, ਨੀਤਾ ਮਹਿੰਦਰਾ ਤੇ ਤਰਸੇਮ ਪੌਲ ਆਦਿ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਾਮਵਾਰ ਕਹਾਣੀਕਾਰ ਇੰਦਰਪਾਲ ਸਿੰਘ ਹੋਰਾਂ ਨੇ ਲਿਖੇ ਨੇ। ਫ਼ਿਲਮ ਨੂੰ ਨਾਮੀ ਨਿਰਦੇਸ਼ਕ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ। ਦੇਵ ਖਰੌੜ ਦੀ ਫ਼ਿਲਮ ‘ਡੀ. ਐੱਸ. ਪੀ. ਦੇਵ’ 5 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।  

0 Comments
0

You may also like