‘Eh Geet Da Naam Koi Nahi’ ਸੌਂਗ ਨੇ ਹਾਸਿਲ ਕੀਤੇ ‘BEST SONG WITH A MESSAGE’ ਤੇ ‘BEST LYRICIST’ ਅਵਾਰਡਜ਼, ਗਾਇਕ ਅਹਨ ਨੇ ਭਾਵੁਕ ਪੋਸਟ ਪਾਉਂਦੇ ਹੋਏ ਦਰਸ਼ਕਾਂ ਦਾ ਕੀਤਾ ਧੰਨਵਾਦ
ਪੰਜਾਬੀ ਗਾਇਕ ਅਹਨ ਜਿਨ੍ਹਾਂ ਨੇ ‘ਰੱਬ ਦਾ ਬੰਦਾ’ ਗਾਣੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣ ਲਈ ਹੈ। ਲਲਾਰ ਵੇ, ਮੁਹੱਬਤਾਂ ਦੇ ਰੰਗ, ਕਲੀਰੇ, ਰੱਬ ਦਾ ਬੰਦਾ ਵਰਗੇ ਗੀਤ ਦੇਣ ਵਾਲੇ ਗਾਇਕ ਅਹਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਭਾਵੁਕ ਪੋਸਟ ਪਾਈ ਹੈ ।
ਹੋਰ ਪੜ੍ਹੋ : ‘ਬੈਸਟ ਮਿਊਜ਼ਿਕ ਡਾਇਰੈਕਟਰ’ ਕੈਟਾਗਿਰੀ ‘ਚ Music MG ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’
ਜੀ ਹਾਂ ਪਿਛਲੇ ਸਾਲ ਆਏ ਉਨ੍ਹਾਂ ਦੇ ਸੌਂਗ ‘ਇਹ ਗੀਤ ਦਾ ਕੋਈ ਨਾਮ ਨਹੀਂ’ ਨੇ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਦੋ ਅਵਾਰਜ਼ ਹਾਸਿਲ ਕੀਤੇ ਨੇ ।
ਅਹਨ ਨੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਇਨ੍ਹਾਂ ਪਿਆਰ ਤੇ ਸਤਿਕਾਰ ਦੇਣ ਦੇ ਲਈ । ਇਸ ਤੋਂ ਇਲਾਵਾ ਉਨ੍ਹਾਂ ਨੇ ਫੈਨਜ਼ ਨੂੰ ਕਿਹਾ ਹੈ ‘ਚੇਤਿਆਂ ਚ ਰੱਖਣਾ ਚਹੇਤਿਆਂ ‘ਚ ਰੱਖਣਾ’ । ਉਨ੍ਹਾਂ ਨੇ ਆਪਣੇ ਅਵਾਰਡਜ਼ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ।
ਪੀਟੀਸੀ ਮਿਊਜ਼ਿਕ ਅਵਾਰਡਜ਼ 2020 ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ । ਇਹ ਪ੍ਰੋਗਰਾਮ ਆਨਲਾਈਨ ਹੋਇਆ ਸੀ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਲਾਕਾਰਾਂ ਨੂੰ ਬਿਹਰਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਗਿਆ ਹੈ ।