ਕਦੇ ਆਰਕੈਸਟਰਾ ‘ਚ ਕੰਮ ਕਰਦਾ ਸੀ ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ, ਇੱਕ ਸ਼ਰਾਬੀ ਦੇ ਥੱਪੜਾਂ ਨੇ ਬਦਲ ਦਿੱਤੀ ਸੀ ਜ਼ਿੰਦਗੀ

written by Shaminder | August 03, 2022

ਸੁਦੇਸ਼ ਲਹਿਰੀ (Sudesh Lehri)  ਕਾਮੇਡੀ ਦੀ ਦੁਨੀਆ ‘ਚ ਅਜਿਹਾ ਨਾਮ ਹੈ । ਜਿਸ ਦੀ ਕਾਮੇਡੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਉਨ੍ਹਾਂ ਦਾ ਨਾਮ ਕਾਮਯਾਬ ਕਾਮੇਡੀਅਨਾਂ ਦੀ ਸੂਚੀ ‘ਚ ਸ਼ਾਮਿਲ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਦੌਰਾਨ ਕੀਤੇ ਸੰਘਰਸ਼ ਬਾਰੇ ਦੱਸਾਂਗੇ । ਕਦੇ ੳੇੁਹ ਆਪਣੀ ਰੋਜ਼ੀ ਰੋਟੀ ਦਾ ਜੁਗਾੜ ਕਰਨ ਦੇ ਲਈ ਆਰਕੈਸਟਰਾਂ ਦੇ ਨਾਲ ਕੰਮ ਕਰਦੇ ਸਨ ।

sudesh lehri- image From instagram

ਹੋਰ ਪੜ੍ਹੋ : ਸੁਦੇਸ਼ ਲਹਿਰੀ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਖੀ ਇਹ ਗੱਲ

ਪਰ ਇਸੇ ਦੌਰਾਨ ਜਦੋਂ ਉਹ ਆਰਕੈਸਟਰਾ ਦੇ ਨਾਲ ਕਿਤੇ ਪਰਫਾਰਮ ਕਰਨ ਪੁੱਜੇ ਤਾਂ ਉੱਥੇ ਉਨ੍ਹਾਂ ਨੂੰ ਇੱਕ ਸ਼ਰਾਬੀ ਦੇ ਥੱਪੜ ਮਾਰ ਦਿੱਤੇ ਸਨ । ਜਿਸ ਤੋਂ ਬਾਅਦ ਉਸ ਨੇ ਆਰਕੈਸਟਰਾ ‘ਚ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਉਹ ਆਪਣੀ ਕਾਮਯਾਬੀ ਦੇ ਲਈ ਲਗਾਤਾਰ ਸੰਘਰਸ਼ ਕਰਦੇ ਰਹੇ ।

sudesh lehri image From instagram

ਹੋਰ ਪੜ੍ਹੋ :  ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਸੁਦੇਸ਼ ਲਹਿਰੀ ਨੇ ਜ਼ਾਹਿਰ ਕੀਤੀ ਆਪਣੀ ਉਤਸੁਕਤਾ, ਦੇਖੋ ਵੀਡੀਓ

ਇਸ ਤੋਂ ਬਾਅਦ ਸੁਦੇਸ਼ ਨੇ ਆਪਣੀ ਕੈਸੇਟ ਬਣਾਈ ਅਤੇ ਇਹ ਹਿੱਟ ਰਹੀ । ਇਸੇ ਕੈਸੇਟ ਨੇ ਸੁਦੇਸ਼ ਲਈ ਪੰਜਾਬੀ ਇੰਡਸਟਰੀ ‘ਚ ਨਵੇਂ ਰਾਹ ਖੋਲ੍ਹ ਦਿੱਤੇ ਸਨ । ਇਨ੍ਹਾਂ ਗੱਲਾਂ ਦਾ ਖੁਲਾਸਾ ਕਾਮੇਡੀਅਨ ਨੇ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ । ਸੁਦੇਸ਼ ਲਹਿਰੀ ਨੇ ਇਸ ਤੋਂ ਬਾਅਦ ਲਾਫਟਰ ਚੈਲੇਂਜ ਵੀ ਭਾਗ ਲਿਆ ਅਤੇ ਕਈ ਟੀਵੀ ਚੈਨਲਸ ‘ਤੇ ਉਸ ਦੇ ਸ਼ੋਅ ਚੱਲਦੇ ਸਨ ।

sudesh lehri ,

ਇੱਕ ਟੀਵੀ ਸ਼ੋਅ ਦੇ ਦੌਰਾਨ ਉਸ ਦੇ ਬਿੱਲੋ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਸੁਦੇਸ਼ ਲਹਿਰੀ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਅਕਸਰ ਉਹ ਆਪਣੀਆਂ ਫਨੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

 

View this post on Instagram

 

A post shared by Sudesh Lehri (@realsudeshlehri)

You may also like