ਜਾਨ੍ਹਵੀ ਕਪੂਰ ਨਾਲ ਫੋਟੋ ਖਿਚਵਾਉਣ ਪਹੁੰਚਿਆ ਫੈਨ; ਪਰ ਇਸ ਹਰਕਤ ਕਰਕੇ ਅਨਕੰਫਰਟੇਬਲ ਹੋਈ ਅਦਾਕਾਰਾ

written by Lajwinder kaur | January 10, 2023 04:22pm

Janhvi Kapoor video: ਜਾਨ੍ਹਵੀ ਕਪੂਰ ਜੋ ਕਿ ਆਪਣੀ ਵੀਡੀਓਜ਼ ਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਉਹ ਅਕਸਰ ਜਿੰਮ ਕਲਾਸ ਅਤੇ ਯੋਗਾ ਕਲਾਸ ਦੇ ਬਾਹਰ ਨਜ਼ਰ ਆਉਂਦੀ ਰਹਿੰਦੀ ਹੈ। ਜਾਨ੍ਹਵੀ ਵੀ ਪਪਰਾਜ਼ੀ ਲਈ ਹਮੇਸ਼ਾ ਪੋਜ਼ ਦਿੰਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ। ਹਾਲਾਂਕਿ, ਕਈ ਵਾਰ ਜਨਤਕ ਥਾਵਾਂ 'ਤੇ, ਪ੍ਰਸ਼ੰਸਕ ਆਪਣੇ ਪਸੰਦੀਦਾ ਸੈਲੀਬ੍ਰਿਟੀਜ਼ ਨਾਲ ਅਜਿਹੀਆਂ ਗੱਲਾਂ ਕਰਦੇ ਹਨ ਜਿਸ ਨਾਲ ਉਹ ਅਸਹਿਜ ਮਹਿਸੂਸ ਕਰਦੇ ਹਨ।

ਅਜਿਹਾ ਹੀ ਕੁਝ ਜਾਨ੍ਹਵੀ ਕਪੂਰ ਨਾਲ ਹੋਇਆ ਜਦੋਂ ਉਹ ਯੋਗਾ ਸਟੂਡੀਓ ਤੋਂ ਬਾਹਰ ਨਿਕਲ ਰਹੀ ਸੀ। ਜਾਨ੍ਹਵੀ ਅਜੇ ਸਾਹਮਣੇ ਆਈ ਹੀ ਸੀ ਜਦੋਂ ਇੱਕ ਪ੍ਰਸ਼ੰਸਕ ਨੇ ਉਸ ਨਾਲ ਫੋਟੋਆਂ ਕਲਿੱਕ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਆਦਮੀ ਉਸ ਦੇ ਇੰਨਾ ਨੇੜੇ ਆਇਆ ਕਿ ਜਾਨ੍ਹਵੀ ਆਪਣੇ ਖੱਬੇ ਪਾਸੇ ਵੱਲ ਨੂੰ ਝੁਕ ਕੇ ਖੜ੍ਹੀ ਹੋ ਗਈ।

janhvi kapoor image Source : Instagram

 

ਹੋਰ ਪੜ੍ਹੋ : ਫ਼ਿਲਮ ‘ਪਠਾਨ’ ਦਾ ਐਕਸ਼ਨ ਤੇ ਦੇਸ਼ਭਗਤੀ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਸ਼ਾਹਰੁਖ਼, ਜਾਨ ਤੇ ਦੀਪਿਕਾ ਦਾ ਸਵੈਗ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਨੇ ਵੀ ਵਿਅਕਤੀ ਦੀ ਇਸ ਹਰਕਤ ਨੂੰ ਦੇਖਿਆ। ਕਈ ਯੂਜ਼ਰਸ ਨੇ ਕਿਹਾ ਕਿ ਸੈਲੀਬ੍ਰਿਟੀ ਦੀ ਪ੍ਰਾਈਵੇਸੀ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦਕਿ ਕਈਆਂ ਨੇ ਸੁਝਾਅ ਦਿੱਤਾ ਕਿ ਇਹ ਕਿਸੇ ਦੀ ਵੀ ਜਾਇਦਾਦ ਨਹੀਂ ਹੈ ਜਿਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ। ਇੱਕ ਯੂਜ਼ਰ ਦਾ ਕਹਿਣਾ ਹੈ, 'ਇੰਨੇ ਨੇੜੇ ਆਉਣ ਦੀ ਜ਼ਰੂਰਤ ਨਹੀਂ ਹੈ ਕਿ ਇੱਕ ਲੜਕੀ ਅਸਹਿਜ ਮਹਿਸੂਸ ਕਰਨ ਲੱਗੇ।' ਇੱਕ ਨੇ ਕਿਹਾ, 'ਫੋਟੋ ਖਿੱਚਣ ਦੀ ਪ੍ਰਕਿਰਿਆ ਵਿਚ ਲੜਕੀ ਨੂੰ ਅਸਹਿਜ ਨਾ ਕਰੋ।'

Janhvi Kapoor image image Source : Instagram

ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਖੀਰਲੀ ਵਾਰ ਮਿਲੀ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਸਟਾਈਲਿਸ ਤੇ ਫੈਸ਼ਨਲੇਬਲ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

image Source : Instagram

 

View this post on Instagram

 

A post shared by Viral Bhayani (@viralbhayani)

You may also like