ਆਲੀਆ-ਰਣਬੀਰ’ ਵੱਲੋਂ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ, Gal Gadot ਨੇ ਵੀ ਪੋਸਟ ਪਾ ਕੇ ਜੋੜੇ ਨੂੰ ਦਿੱਤੀ ਵਧਾਈ

written by Lajwinder kaur | June 27, 2022

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਮਾਂ ਬਣਨ ਵਾਲੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਆਲੀਆ ਅਤੇ ਰਣਬੀਰ ਦੇ ਮੰਮੀ-ਪਾਪਾ ਬਣਨ ਬਾਰੇ ਜਾਣ ਕੇ ਪ੍ਰਸ਼ੰਸਕ ਹੈਰਾਨ ਵੀ ਹੋਏ ਤੇ ਖੁਸ਼ ਵੀ ਹੋਏ। ਕਪੂਰ ਪਰਿਵਾਰ 'ਚ ਇੱਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਨਾਲ ਬਿਤਾ ਰਹੀ ਹੈ ਕੁਆਲਿਟੀ ਟਾਈਮ , ਬੀਚ ‘ਤੇ ਰੋਮਾਂਟਿਕ ਹੁੰਦਾ ਹੋਇਆ ਨਜ਼ਰ ਆਇਆ ਜੋੜਾ

14 ਅਪ੍ਰੈਲ, 2022 ਨੂੰ ਵਿਆਹ ਕਰਵਾਉਣ ਤੋਂ ਬਾਅਦ, ਜੋੜੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਲਈ ਤਿਆਰ ਹਨ। ਪਰਿਵਾਰ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਕਲਾਕਾਰ ਵੀ ਪੋਸਟ ਪਾ ਕੇ ਅਤੇ ਕਮੈਂਟ ਕਰਕੇ ਆਲੀਆ ਅਤੇ ਰਣਬੀਰ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਆਲੀਆ ਦੀ ਹਾਲੀਵੁੱਡ ਫ਼ਿਲਮ ਹਾਰਟ ਆਫ ਸਟੋਨ ਦੀ ਸਹਿ-ਸਟਾਰ, ਗੈਲ ਗਡੋਟ ਨੂੰ ਜਦੋਂ ਇਸ ਖਬਰ ਬਾਰੇ ਪਤਾ ਚੱਲਿਆ ਤਾਂ ਉਹ ਵੀ ਆਪਣੀ ਸ਼ੁਭਕਾਮਨਾਵਾਂ ਦੇਣ ਤੋਂ ਪਿੱਛੇ ਨਹੀਂ ਰਹੀ ।

Gal Gadot ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਵਧਾਈਆਂ ਦਿੱਤੀਆਂ ਹਨ।

ਆਲੀਆ ਫਿਲਹਾਲ ਆਪਣੇ ਹਾਲੀਵੁੱਡ ਡੈਬਿਊ ਪ੍ਰੋਜੈਕਟ ਹਾਰਟ ਆਫ ਸਟੋਨ ਦੀ ਸ਼ੂਟਿੰਗ ਲਈ ਦੇਸ਼ ਤੋਂ ਦੂਰ ਹੈ। ਮਾਂ ਬਣਨ ਵਾਲੀ ਗੈਲ ਗਡੋਟ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ। ਹਾਲੀਵੁੱਡ ਸਟਾਰ ਨੇ ਤਿੰਨ ਹਾਰਟ ਵਾਲੇ ਇਮੋਜੀਆਂ ਨਾਲ ਮਾਂ ਬਣਨ ਵਾਲੀ ਆਲੀਆ ਦੇ ਗਰਭ ਅਵਸਥਾ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੱਤੀ। ਦੱਸ ਦਈਏ ਆਲੀਆ ਭੱਟ ਦੀ ਝੋਲੀ ਕਈ ਫ਼ਿਲਮਾਂ ਹਨ।

ਹੋਰ ਪੜ੍ਹੋ :  ਆਲੀਆ ਭੱਟ ਦੀ ਪ੍ਰੈਗਨੈਂਸੀ ਦੀ ਖਬਰ ਤੋਂ ਬਾਅਦ ਪੇਕੇ ਪਰਿਵਾਰ ਤੋਂ ਲੈ ਕੇ ਸਹੁਰੇ ਪਰਿਵਾਰ 'ਚ ਛਾਈ ਖੁਸ਼ੀ, ਜਾਣੋ ਸ਼ੇਰਾਂ ਵਾਲੀ ਤਸਵੀਰ ਦਾ ਰਾਜ਼?

 

 

View this post on Instagram

 

A post shared by Alia Bhatt 🤍☀️ (@aliaabhatt)

You may also like