32 years of Ghayal: ਸੰਨੀ ਦਿਓਲ ਨੇ ਸ਼ੇਅਰ ਕੀਤੀ ਖ਼ਾਸ ਪੋਸਟ ਕਿਹਾ- ‘ਕੁਝ ਨਹੀਂ ਬਦਲਿਆ, ਹੱਕ ਤੇ ਇਨਸਾਫ ਦੇ ਲਈ ਅੱਜ ਵੀ ਲੜਨਾ ਪੈਂਦਾ ਹੈ’

Written by  Lajwinder kaur   |  June 22nd 2022 09:32 PM  |  Updated: June 23rd 2022 09:26 AM

32 years of Ghayal: ਸੰਨੀ ਦਿਓਲ ਨੇ ਸ਼ੇਅਰ ਕੀਤੀ ਖ਼ਾਸ ਪੋਸਟ ਕਿਹਾ- ‘ਕੁਝ ਨਹੀਂ ਬਦਲਿਆ, ਹੱਕ ਤੇ ਇਨਸਾਫ ਦੇ ਲਈ ਅੱਜ ਵੀ ਲੜਨਾ ਪੈਂਦਾ ਹੈ’

32 years of Ghayal:  ਜੇਕਰ ਸੰਨੀ ਦਿਓਲ ਦੀਆਂ ਬਿਹਤਰੀਨ ਫਿਲਮਾਂ ਦੀ ਲਿਸਟ ਤਿਆਰ ਕੀਤੀ ਜਾਵੇ ਤਾਂ ਉਸ ਲਿਸਟ 'ਚ ਘਾਇਲ ਦਾ ਨਾਂ ਸਭ ਤੋਂ ਉੱਪਰ ਆਵੇਗਾ। ਘਾਇਲ ਇੱਕ ਅਜਿਹੀ ਫ਼ਿਲਮ ਹੈ ਜਿਸ ਨੇ ਸੰਨੀ ਦਿਓਲ ਨੂੰ ਬਾਲੀਵੁੱਡ ਦੇ ਐਕਸ਼ਨ ਹੀਰੋ ਵਜੋਂ ਸਥਾਪਿਤ ਕੀਤਾ ਅਤੇ ਫਿਰ ਬਾਲੀਵੁੱਡ ਵਿੱਚ ਉਸ ਦਾ ਕੱਦ ਅਜਿਹਾ ਵਧਿਆ ਕਿ ਅੱਜ ਤੱਕ ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਿਆ। ਹੁਣ ਘਾਇਲ ਫਿਲਮ ਦੇ 32 ਸਾਲ ਪੂਰੇ ਹੋ ਗਏ ਹਨ ਅਤੇ ਇਸ ਖਾਸ ਮੌਕੇ 'ਤੇ ਸੰਨੀ ਦਿਓਲ ਨੇ ਇੱਕ ਵੀਡੀਓ ਪੋਸਟ ਕੀਤੀ ਹੈ।

ਹੋਰ ਪੜ੍ਹੋ : ਮੀਂਹ ‘ਚ ਆਪਣੇ ਪੁੱਤਰ ਆਜ਼ਾਦ ਦੇ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ ਆਮਿਰ ਖ਼ਾਨ, ਪਿਉ-ਪੁੱਤ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

actor sunny deol

ਸੰਨੀ ਦਿਓਲ ਨੇ ਆਪਣੀ ਸਭ ਤੋਂ ਚਰਚਿਤ ਫਿਲਮ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ, ਜੋ ਇਸ ਫਿਲਮ ਵਿੱਚ ਉਨ੍ਹਾਂ ਦੁਆਰਾ ਬੋਲੇ ​​ਗਏ ਸਾਰੇ ਹਿੱਟ ਡਾਇਲਾਗਸ ਨੂੰ ਜੋੜ ਕੇ ਬਣਾਇਆ ਗਿਆ ਹੈ। ਸੰਨੀ ਦਿਓਲ ਦੇ ਪ੍ਰਸ਼ੰਸਕਾਂ ਨੇ ਜਦੋਂ ਇਹ ਵੀਡੀਓ ਦੇਖਿਆ ਤਾਂ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਉਹ ਖੁਸ਼ੀ ਨਾਲ ਝੂਮ ਉੱਠੇ। ਇਕ ਵਾਰ ਫਿਰ ਪ੍ਰਸ਼ੰਸਕਾਂ ਨੇ ਸੰਨੀ ਦੇ ਉਸੇ ਅਵਤਾਰ ਦੀ ਤਾਰੀਫ ਕਰ ਰਹੇ ਹਨ।

inside image of sunny deol

ਸੰਨੀ ਦੀ ਇਸ ਪੋਸਟ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਕਮੈਂਟਸ ਅਤੇ ਰਿਐਕਸ਼ਨ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਮਨਪਸੰਦ ਫਿਲਮ, ਮਨਪਸੰਦ ਸੰਨੀ। ਤਾਂ ਉੱਥੇ ਇੱਕ ਹੋਰ ਯੂਜ਼ਰ ਨੇ ਲਿਖਿਆ- ਐਵਰਗਰੀਨ ਫਿਲਮ।

Ameesha and Sunny deol-min

ਇਸ ਵੀਡੀਓ ਨੂੰ ਸਾਂਝਾ ਕਰਦਾ ਹੋਇਆ ਸੰਨੀ ਦਿਓਲ ਨੇ ਲਿਖਿਆ ਹੈ- ‘ਦੁਨੀਆ ਜ਼ਿਆਦਾ ਨਹੀਂ ਬਦਲੀ ਹੈ...ਇਨਸਾਫ ਅਤੇ ਜੋ ਸਹੀ ਹੈ, ਉਸ ਲਈ ਸੰਘਰਸ਼ ਅੱਜ ਵੀ ਯਾਰੀ ਹੈ...’ । ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ। ਦੱਸ ਦਈਏ ਸੰਨੀ ਦਿਓਲ ਬਹੁਤ ਜਲਦ ਆਪਣੀ ਫ਼ਿਲਮ ਗਦਰ ਦਾ ਸਿਕਵਲ ਲੈ ਕੇ ਆ ਰਹੇ ਹਨ।

 

View this post on Instagram

 

A post shared by Sunny Deol (@iamsunnydeol)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network