ਚਮਕੀਲੇ ਦੇ ਗੀਤ ਉੱਤੇ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਨੇ ਬੰਨੇ ਰੰਗ, ਦੇਖੋ ਵੀਡੀਓ

Written by  Lajwinder kaur   |  March 06th 2019 12:20 PM  |  Updated: March 06th 2019 12:24 PM

ਚਮਕੀਲੇ ਦੇ ਗੀਤ ਉੱਤੇ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਨੇ ਬੰਨੇ ਰੰਗ, ਦੇਖੋ ਵੀਡੀਓ

ਗਿੱਪੀ ਗਰੇਵਾਲ ਉਹ ਬੇਹਤਰੀਨ ਕਲਾਕਾਰ ਨੇ ਜੋ ਆਪਣੀ ਅਦਾਕਾਰੀ ਨਾਲ ਰੰਗ ਬੰਨ ਦਿੰਦੇ ਨੇ। ਦੱਸ ਦਈਏ ਗਿੱਪੀ ਗਰੇਵਾਲ ਆਪਣੀ ਮੂਵੀ ਡਾਕਾ ਦੀ ਸ਼ੂਟਿੰਗ ਲਈ ਵਿਦੇਸ਼ ਤੋਂ ਪੰਜਾਬ ਆਏ ਹੋਏ ਨੇ। ਗਿੱਪੀ ਗਰੇਵਾਲ ਫ਼ਿਲਮ ਦੀ ਸ਼ੂਟਿੰਗ ਦੇ ਨਾਲ ਆਪਣੇ ਲਈ ਮਸਤੀ ਦਾ ਸਮਾਂ ਕੱਢ ਹੀ ਲੈਂਦੇ ਨੇ। ਹਾਲ ਹੀ 'ਚ ਉਹਨਾਂ ਨੇ ਫੇਮਸ ਐਪ ਟਿਕ ਟੋਕ ਉੱਤੇ ਡੈਬਿਊ ਕੀਤਾ ਹੈ ਜਿਸ ਤੋਂ ਬਾਅਦ ਉਹ ਫਨੀ-ਫਨੀ ਟਿਕ ਟੋਕ ਵੀਡੀਓਜ਼ ਬਣਾ ਕੇ ਆਪਣੇ ਫੈਨਜ਼ ਨਾਲ ਸ਼ਾਂਝੀ ਕਰਦੇ ਰਹਿੰਦੇ ਹਨ।

ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੀ ਸਹਿ ਕਲਾਕਾਰ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੇ ਨਾਲ ਇੱਕ ਟਿਕ ਟੋਕ ਵੀਡੀਓ ਬਣਾਈ ਹੈ। ਵੀਡੀਓ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਪੰਜਾਬ ਦੇ ਪ੍ਰਸਿੱਧ ਗਾਇਕ ਚਮਕੀਲੇ ਦੇ ਗੀਤ ‘ਸੁਰਮਾ ਅੱਖਾਂ ਵਿਚ ਪਾਇਆ ਨਾ ਕਰ’ ਉੱਤੇ  ਬਣਾਈ ਹੈ। ਇਸ ਵੀਡੀਓ ਚ ਦੋਵੇ ਅਦਾਕਾਰ ਬਹੁਤ ਹੀ ਸ਼ਾਨਦਾਰ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਕੈਪਸ਼ਨ ‘ਚ ਲਿਖਿਆ ਹੈ, ‘ਮੰਜੇ ਬਿਸਤਰੇ 2 ਦੀ ਖੁਸ਼ੀ ਚੜ੍ਹੀ ਹੋਈ ਹੈ ਤੇ ਇਸ ਖੁਸ਼ੀ ਵਿੱਚ ਦੋਗਾਣ ਪੇਸ਼ ਹੈ..’

View this post on Instagram

 

#sabtaMurga ? #manjebistre2 team ? #12april2019 #gippigrewal @officialranaranbir @nareshkathooria

A post shared by Gippy Grewal (@gippygrewal) on

ਗਿੱਪੀ ਗਰੇਵਾਲ ਇਸ ਵਾਰ ਕਈ ਫਿਲਮਾ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਜਲਦ ਹੀ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਚ ਬਣੀ ਮੂਵੀ ‘ਮੰਜੇ ਬਿਸਤਰੇ 2’ ਆਉਣ ਵਾਲੀ ਹੈ। ਜਿਸ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਸਿੰਮੀ ਚਾਹਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤੀ ਮੂਵੀ 12 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network