ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਨਿੱਕੇ ਪੁੱਤਰ ਦੇ ਨਾਲ ਨਵੀਂ ਤਸਵੀਰ, ਗੁਰਬਾਜ਼ ਦੀ ਕਿਊਟਨੈੱਸ ਦੇਖਕੇ ਸਰਗੁਣ ਮਹਿਤਾ ਨੇ ਵੀ ਕੀਤਾ ਇਹ ਕਮੈਂਟ

Written by  Lajwinder kaur   |  April 07th 2020 10:58 AM  |  Updated: April 07th 2020 10:58 AM

ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਨਿੱਕੇ ਪੁੱਤਰ ਦੇ ਨਾਲ ਨਵੀਂ ਤਸਵੀਰ, ਗੁਰਬਾਜ਼ ਦੀ ਕਿਊਟਨੈੱਸ ਦੇਖਕੇ ਸਰਗੁਣ ਮਹਿਤਾ ਨੇ ਵੀ ਕੀਤਾ ਇਹ ਕਮੈਂਟ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਨਾਲ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ । ਉਨ੍ਹਾਂ ਦਾ ਪੂਰਾ ਪਰਿਵਾਰ ਇਸ ਸਮੇਂ ਉਨ੍ਹਾਂ ਦੇ ਨਾਲ ਪੰਜਾਬ ‘ਚ ਹੀ ਹੈ । ਉਨ੍ਹਾਂ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਜੋ ਕਿ ਏਨੀਂ ਦਿਨੀ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਗੁਰਬਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ।

 

View this post on Instagram

 

???

A post shared by Gippy Grewal (@gippygrewal) on

ਹੋਰ ਵੇਖੋ:ਫੋਟੋ 'ਚ ਨਜ਼ਰ ਆ ਰਹੀ ਗੋਲੂ ਮੋਲੂ ਬੱਚੀ, ਅੱਜ ਹੈ ਬਾਲੀਵੁੱਡ ਦੀ ਸੁਪਰ ਸਟਾਰ ਹੀਰੋਇਨ, ਕਰ ਚੁੱਕੀ ਸਲਮਾਨ ਖ਼ਾਨ ਤੋਂ ਲੈ ਕੇ ਆਮਿਰ ਖ਼ਾਨ ਨਾਲ ਕੰਮ

ਗਿੱਪੀ ਗਰੇਵਾਲ ਵੀ ਆਪਣੇ ਪੁੱਤਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ਹਾਲ ਹੀ ‘ਚ ਹੀ ਉਨ੍ਹਾਂ ਨੇ ਤਿੰਨ ਮਹੀਨੇ ਦੇ ਗੁਰਬਾਜ਼ ਗਰੇਵਾਲ ਦੇ ਨਾਲ ਤਾਜ਼ਾ ਫੋਟੋ ਸ਼ੇਅਰ ਕੀਤੀ ਹੈ । ਜਿਸ ‘ਚ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਨੂੰ ਗੋਦੀ ‘ਚ ਬਿਠਾਇਆ ਹੋਇਆ ਹੈ । ਇਸ ਤਸਵੀਰ ‘ਚ ਗੁਰਬਾਜ਼ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ । ਜਿਸਦੇ ਚੱਲਦੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਵੀ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਨਹੀਂ ਰੋਕ ਪਾਈ ਤੇ ਉਨ੍ਹਾਂ ਪਿਆਰ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਫੈਨਜ਼ ਨੂੰ ਵੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਪ੍ਰਸ਼ੰਸਕਾਂ ਵੱਲੋਂ ਆ ਚੁੱਕੇ ਨੇ ।

 

View this post on Instagram

 

❤️❤️❤️ #stayhome #staysafe #gippygrewal #gurbaazgrewal

A post shared by Gippy Grewal (@gippygrewal) on

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਇਸ ਮੁਸ਼ਕਿਲ ਸਮੇਂ ‘ਚ ਆਪਣੀ ਟੀਮ ਦੇ ਨਾਲ ਮਿਲਕੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰਦੇ ਰਹਿੰਦੇ ਨੇ । ਜਿਸ ਦੇ ਚੱਲਦੇ ਉਨ੍ਹਾਂ ਨੇ ‘ਸੁੱਖ ਤਾਂ ਹੈ?’ ਟਾਈਟਲ ਹੇਠ ਵੀਡੀਓ ਵੀ ਲੈ ਕੇ ਆਏ ਸਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network