ਗੁਰਬਾਜ਼ ਗਰੇਵਾਲ ਨਜ਼ਰ ਆਇਆ ਸਟਾਈਲਿਸ਼ ਐਨਕਾਂ ਦੇ ਨਾਲ, ਸੋਸ਼ਲ ਮੀਡੀਆ ‘ਤੇ ਛਾਈ ਇਹ ਕਿਊਟ ਤਸਵੀਰ

Written by  Lajwinder kaur   |  August 04th 2020 10:36 AM  |  Updated: August 04th 2020 10:36 AM

ਗੁਰਬਾਜ਼ ਗਰੇਵਾਲ ਨਜ਼ਰ ਆਇਆ ਸਟਾਈਲਿਸ਼ ਐਨਕਾਂ ਦੇ ਨਾਲ, ਸੋਸ਼ਲ ਮੀਡੀਆ ‘ਤੇ ਛਾਈ ਇਹ ਕਿਊਟ ਤਸਵੀਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀ ਇੱਕ ਕਿਊਟ ਜਿਹੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।

 ਹੋਰ ਵੇਖੋ :  ਦਿਲਜੀਤ ਦੋਸਾਂਝ ਆਪਣੇ ਨਵੇਂ ਗੀਤ G.O.A.T. ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਕਰਨ ਔਜਲਾ ਦੀ ਕਲਮ ‘ਚੋਂ ਨਿਕਲੇ ਨੇ ਗੀਤ ਦੇ ਬੋਲ, ਦੇਖੋ ਵੀਡੀਓ

ਗੁਰਬਾਜ਼ ਅਜਿਹਾ ਪੰਜਾਬੀ ਸਟਾਰ ਕਿਡ ਹੈ ਜਿਸ ਦੀਆਂ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਇੰਟਰਨੈੱਟ ਉੱਤੇ ਵਾਇਰਲ ਹੋ ਜਾਂਦੀਆਂ ਨੇ । ਇਸ ਨਵੀਂ ਤਸਵੀਰ ‘ਚ ਗੁਰਬਾਜ਼ ਨੇ ਸਟਾਈਲਿਸ਼ ਐਨਕਾਂ ਲਗਾਈਆਂ ਹੋਈਆਂ ਨੇ । ਇਸ ਤਸਵੀਰ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਨਾਲ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ ।  ਦਰਸ਼ਕਾਂ ਨੂੰ ਇਹ ਫੋਟੋ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਗਿੱਪੀ ਗਰੇਵਾਲ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਸੀ । ਜਿਸ ਦੀ ਖੁਸ਼ੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੁਰਬਾਜ਼ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸੀ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ । ਉਹ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ । ਇਸ ਸਾਲ ਉਨ੍ਹਾਂ ਨੇ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network