ਹਰੀਸ਼ ਵਰਮਾ ਤੇ ਰੂਪੀ ਗਿੱਲ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

Written by  Lajwinder kaur   |  May 08th 2019 01:04 PM  |  Updated: May 08th 2019 01:04 PM

ਹਰੀਸ਼ ਵਰਮਾ ਤੇ ਰੂਪੀ ਗਿੱਲ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

ਹਰੀਸ਼ ਵਰਮਾ ਜਿਨ੍ਹਾਂ ਦੀ ਹਾਲ ਹੀ  ‘ਚ ਪੰਜਾਬੀ ਫ਼ਿਲਮ ਨਾਢੂ ਖ਼ਾਨ ਰਿਲੀਜ਼ ਹੋਈ ਹੈ। ਹਰੀਸ਼ ਵਰਮਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਜਿਸ ਦੇ ਚਲਦੇ ਹਰੀਸ਼ ਵਰਮਾ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਰੁਬਰੂ ਹੋਣਗੇ। ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

Harish Verma and Roopi Gill will be seen together in Rhythm boyz next movieਹੋਰ ਵੇਖੋ: ਸਤਿੰਦਰ ਸਰਤਾਜ ਨੂੰ ਆਸਟ੍ਰੇਲੀਅਨ ਪਾਰਲੀਮੈਂਟ ਨੇ ਐਕਸੀਲੈਂਸ ਇਨ ਮਿਊਜ਼ਿਕ ਅਵਾਰਡ ਨਾਲ ਨਵਾਜ਼ਿਆ,ਵੇਖੋ ਤਸਵੀਰਾਂ

ਇਕ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਉਨ੍ਹਾਂ ਦੇ ਨਾਲ ਅਮਰਿੰਦਰ ਗਿੱਲ, ਕਾਰਜ ਗਿੱਲ, ਅੰਬਰਦੀਪ ਸਿੰਘ ਅਤੇ ਸੁੱਖ ਸੰਘੇੜਾ ਨਜ਼ਰ ਆ ਰਹੇ ਹਨ। ਦੱਸ ਦਈਏ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ਜੋ ਕਿ ਕੈਨੇਡਾ ਵਿੱਚ ਸ਼ੂਟ ਕੀਤੀ ਜਾ ਰਹੀ ਹੈ। ‘ਰਿਦਮ ਬੁਆਏਜ’ ਦੀ ਅਗਲੀ ਫ਼ਿਲਮ ਨੂੰ ਸੁੱਖ ਸੰਘੇੜਾ ਨੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਹਰੀਸ਼ ਵਰਮਾ ਤੇ ਰੂਪੀ ਗਿੱਲ ਦੀ ਜੋੜੀ ਨਜ਼ਰ ਆਵੇਗੀ। ਫ਼ਿਲਹਾਲ ਇਸ ਫ਼ਿਲਮ ਦੀ ਹੋਰ ਕਈ ਜਾਣਕਾਰੀ ਨਹੀਂ ਮਿਲ ਪਾਈ ਹੈ।

Harish Verma and Roopi Gill will be seen together in Rhythm boyz next movie

ਜੇ ਗੱਲ ਕਰੀਏ ਹਰੀਸ਼ ਵਰਮਾ ‘ਰਿਦਮ ਬੁਆਏਜ’ ਦੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵੀ ਕੰਮ ਕਰ ਚੁੱਕੇ ਹਨ। ਰੂਪੀ ਗਿੱਲ ਵੀ ਇਸ ਹਾਊਸ ਦੇ ਹੇਠ ਅਸ਼ਕੇ ਫ਼ਿਲਮ ‘ਚ ਕੰਮ ਕਰ ਚੁੱਕੇ ਨੇ। ਰਿਦਮ ਬੁਆਏਜ ਦੀਆਂ ਸਾਰੀਆਂ ਹੀ ਫ਼ਿਲਮ ਹਮੇਸ਼ਾਂ ਦਰਸ਼ਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network