Bhool Bhulaiyaa 2 ਦੇ ਬਾਕਸ ਆਫਿਸ ਕੁਲੈਕਸ਼ਨ 'ਤੇ ਕਾਰਤਿਕ ਆਰਯਨ ਨੇ ਇੰਝ ਦਿੱਤਾ ਰਿਐਕਸ਼ਨ, ਪੜ੍ਹੋ ਪੂਰੀ ਖ਼ਬਰ

Written by  Pushp Raj   |  May 23rd 2022 06:00 PM  |  Updated: May 23rd 2022 06:00 PM

Bhool Bhulaiyaa 2 ਦੇ ਬਾਕਸ ਆਫਿਸ ਕੁਲੈਕਸ਼ਨ 'ਤੇ ਕਾਰਤਿਕ ਆਰਯਨ ਨੇ ਇੰਝ ਦਿੱਤਾ ਰਿਐਕਸ਼ਨ, ਪੜ੍ਹੋ ਪੂਰੀ ਖ਼ਬਰ

ਕਾਰਤਿਕ ਆਰਯਨ ਸਟਾਰਰ ਫਿਲਮ ਭੂਲ ਭੁਲਈਆ 2 ਨੇ ਤਿੰਨ ਦਿਨਾਂ ਵਿੱਚ ਰਿਕਾਰਡ ਤੋੜ ਕਮਾਈ ਕੀਤੀ ਹੈ। ਜਿੱਥੇ ਪਿਛਲੇ ਕੁਝ ਸਾਲਾਂ 'ਚ ਇੱਕ ਤੋਂ ਬਾਅਦ ਇੱਕ ਬਾਲੀਵੁੱਡ ਫਿਲਮਾਂ ਦਾ ਬਾਕਸ ਆਫਿਸ 'ਤੇ ਬੁਰਾ ਹਾਲ ਹੈ। ਉਥੇ ਹੀ ਦੂਜੇ ਪਾਸੇ ਫਿਲਮ 'ਭੂਲ ਭੁਲਾਇਆ 2' ਉਮੀਦ ਦੀ ਕਿਰਨ ਲੈ ਕੇ ਆਈ ਹੈ। ਫਿਲਮ ਨੇ ਓਪਨਿੰਗ ਵੀਕੈਂਡ 'ਚ ਹੀ 55 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

image From instagram

ਟਰੇਡ ਮਾਹਿਰਾਂ ਦਾ ਮੰਨਣਾ ਹੈ ਕਿ ਜਲਦ ਹੀ ਇਹ ਫਿਲਮ ਬਾਕਸ ਆਫਿਸ 'ਤੇ ਪਿਛਲੇ ਕਈ ਰਿਕਾਰਡ ਤੋੜਨ ਵਾਲੀ ਹੈ। ਇਸ ਦੌਰਾਨ ਕਾਰਤਿਕ ਆਰੀਅਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਪ੍ਰਸ਼ੰਸਕ ਕਾਰਤਿਕ ਆਰਯਨ ਨੂੰ ਘੇਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਦੇ ਹੁੰਗਾਰੇ ਨੂੰ ਦੇਖ ਕੇ ਕਾਰਤਿਕ ਵੀ ਖੁਦ ਨੂੰ ਰੋਕ ਨਹੀਂ ਸਕੇ ਅਤੇ ਆਪਣੀ ਕਾਰ ਦੀ ਛੱਤ 'ਤੇ ਬੈਠ ਗਏ ਅਤੇ ਲੋਕਾਂ ਦਾ ਧੰਨਵਾਦ ਕੀਤਾ।

image From instagram

ਇਹ ਵੀਡੀਓ ਗੈਏਟੀ ਗਲੈਕਸੀ ਦੇ ਬਾਹਰ ਮੁੰਬਈ ਦੇ ਮਸ਼ਹੂਰ ਥੀਏਟਰ ਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਕੈਂਡ 'ਤੇ ਕਾਰਤਿਕ ਆਰਯਨ ਦੀ ਫਿਲਮ 'ਭੂਲ ਭੁਲਾਇਆ 2' ਦੇਸ਼ ਭਰ ਦੇ ਸਾਰੇ ਸਿਨੇਮਾਘਰਾਂ 'ਚ ਹਾਊਸਫੁੱਲ ਰਹੀ ਹੈ। ਅਜਿਹੇ 'ਚ ਲੋਕਾਂ ਦਾ ਪਿਆਰ ਦੇਖ ਕੇ ਕਾਰਤਿਕ ਆਰਯਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ।

 

View this post on Instagram

 

A post shared by KARTIK AARYAN (@kartikaaryan)

ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਵਿੱਚ ਉਹ ਹਾਊਸਫੁੱਲ ਦਾ ਬੋਰਡ ਫੜੀ ਹੋਈ ਹੈ। ਲੋਕ ਉਸ ਦੇ ਆਲੇ-ਦੁਆਲੇ ਖੜ੍ਹੇ ਹਨ ਅਤੇ ਹਰ ਕੋਈ ਉਸ ਦੀਆਂ ਤਸਵੀਰਾਂ ਖਿੱਚ ਰਿਹਾ ਹੈ। ਕਾਰਤਿਕ ਨੇ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ- 'ਅਦਾਕਾਰ ਵਜੋਂ ਅਸੀਂ ਇਸ ਦਿਨ ਲਈ ਤਰਸਦੇ ਹਾਂ। ਇਹ ਹਾਊਸਫੁੱਲ ਬੋਰਡ... ਜਿੱਥੇ ਮੈਨੂੰ ਖੁਦ ਟਿਕਟ ਨਹੀਂ ਮਿਲੀ। ਭੂਲ ਭੁਲਾਇਆ 2 ਅੱਗ ਲਗਾ ਰਿਹਾ ਹੈ।

 

ਹੋਰ ਪੜ੍ਹੋ : ਪਾਕਿਸਤਾਨੀ ਗਾਇਕ ਅਬਰਾਰ ਉਲ ਹੱਕ ਨੇ ਜੁਗ ਜੁਗ ਜੀਓ ਦੀ ਟੀਮ 'ਤੇ ਲਾਇਆ ਗੀਤ ਚੋਰੀ ਕਰਨ ਦਾ ਦੋਸ਼

ਦੱਸ ਦਈਏ ਕਿ ਕਾਰਤਿਕ ਆਰਯਨ ਦੀਆਂ ਪਿਛਲੀਆਂ ਚਾਰ ਫਿਲਮਾਂ ਓਨੀ ਕਮਾਈ ਨਹੀਂ ਕਰ ਸਕੀਆਂ ਜਿੰਨੀਆਂ ਸ਼ੁਰੂਆਤੀ ਵੀਕੈਂਡ 'ਚ 'ਭੂਲ ਭੁਲਾਇਆ 2'। ਸਾਲ 2019 'ਚ 'ਪਤੀ ਪਤਨੀ ਔਰ ਵੋ' ਨੇ ਪਹਿਲੇ ਵੀਕੈਂਡ 'ਚ 35.94 ਕਰੋੜ ਦਾ ਕਾਰੋਬਾਰ ਕੀਤਾ ਸੀ। ਦੂਜੇ ਪਾਸੇ ਲੁਕਾ ਚੁਪੀ ਨੇ 32.13 ਕਰੋੜ, ਲਵ ਆਜ ਕਲ ਨੇ 28.51 ਕਰੋੜ ਅਤੇ ਸੋਨੂੰ ਕੇ ਟੀਟੂ ਕੀ ਸਵੀਟੀ ਨੇ 26.57 ਕਰੋੜ ਦੀ ਕਮਾਈ ਕੀਤੀ ਹੈ।

image From instagram

 

ਇਸ ਤਰ੍ਹਾਂ ਕਾਰਤਿਕ ਆਰਯਨ ਨੇ ਨਾਂ ਮਹਿਜ਼ ਦੂਜਿਆਂ ਦੇ ਰਿਕਾਰਡ ਤੋੜ ਦਿੱਤੇ ਹਨ ਸਗੋਂ ਆਪਣੇ ਹੀ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਫਿਲਮ ਭੁੱਲ ਭੁਲਾਈਆ 2 ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਅਨੀਸ ਬਜ਼ਮੀ ਨੇ ਕੀਤਾ ਹੈ। ਫਿਲਮ ਵਿੱਚ ਕਿਆਰਾ ਅਡਵਾਨੀ, ਤੱਬੂ ਅਤੇ ਰਾਜਪਾਲ ਯਾਦਵ ਵੀ ਹਨ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network