ਅਵਾਰਡ ਸਮਾਰੋਹ ‘ਚ ਵੈਸ਼ਨਵੀ ਮਹੰਤ ਦਾ ਅਪਮਾਨ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਦੱਸੀ ਹੱਡ-ਬੀਤੀ

written by Shaminder | December 23, 2021

ਕਈ ਵਾਰ ਕਲਾਕਾਰਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲ ਪਾਉਂਦਾ ।ਜਿਸ ਦੇ ਅਸਲ ਹੱਕਦਾਰ ਉਹ ਹੁੰਦੇ ਹਨ । ਅੱਜ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ । ਜਿਸ ਦਾ ਅਵਾਰਡ ਸਮਾਰੋਹ ਦੌਰਾਨ ਅਪਮਾਨ ਕੀਤਾ ਗਿਆ । ਅਸੀਂ ਗੱਲ ਕਰ ਰਹੇ 90 ਦੇ ਦਹਾਕੇ ‘ਚ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਵੈਸ਼ਨਵੀ ਮਹੰਤ (Vaishnavi Mahant) ਦਾ । ਜੋ ਇਸ ਅਵਾਰਡ ਸਮਾਰੋਹ (awards ceremony) ਨੂੰ ਅੱਧ ਵਿਚਾਲੇ ਛੱਡ ਕੇ ਆਪਣੇ ਘਰ ਵਾਪਸ ਆ ਗਈ ।

Vaishnavi Mahant image From instagram

ਹੋਰ ਪੜ੍ਹੋ : ਆਪਣੀ ਡ੍ਰੈੱਸ ਤੋਂ ਬਾਅਦ ਆਪਣੇ ਵਿਆਹ ਵਾਲੇ ਬਿਆਨ ਨੂੰ ਲੈ ਕੇ ਉਰਫੀ ਜਾਵੇਦ ਵਿਵਾਦਾਂ ‘ਚ ਘਿਰੀ

ਵੈਸ਼ਨਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਅਵਾਰਡ ਸਮਾਰੋਹ ਦੇ ਪ੍ਰਬੰਧਕਾਂ ਬਾਰੇ ਖੁਲਾਸਾ ਕੀਤਾ ਹੈ । ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਦਰਸ਼ਕਾਂ ਦਾ ਪਿਆਰ ਹੀ ਉਸ ਲਈ ਸਭ ਤੋਂ ਵੱਡਾ ਅਵਾਰਡ ਹੈ । ਇਸ ਲਈ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਅਵਾਰਡ ਦੀ ਕੋਈ ਲੋੜ ਨਹੀਂ ਹੈ ।

Vaishnavi Mahant image From instagram

ਵੈਸ਼ਨਵੀ ਮਹੰਤ ਨੇ ਸ਼ਕਤੀਮਾਨ ਵਿੱਚ ਗੀਤਾ ਵਿਸ਼ਵਾਸ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਵੈਸ਼ਨਵੀ ਮਹੰਤ ਨੇ ਹਾਲ ਹੀ 'ਚ ਐਵਾਰਡ ਸ਼ੋਅ 'ਚ ਆਪਣੀ ਬੇਇੱਜ਼ਤੀ ਬਾਰੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ। ਵੀਡੀਓ ਰਾਹੀਂ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਮੁੰਬਈ ਗਲੋਬਲ ਆਰਕਾਈਵਰਜ਼ ਐਵਾਰਡ ਫੰਕਸ਼ਨ 'ਚ ਬੁਲਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਵੈਸ਼ਨਵੀ ਮਹੰਤ ਦਾ ਕਹਿਣਾ ਹੈ ਕਿ ਅਵਾਰਡ ਸਮਾਰੋਹ ਦੇ ਦੌਰਾਨ ਉਸ ਦਾ ਵਾਰ ਵਾਰ ਗਲਤ ਨਾਮ ਪੁਕਾਰਿਆ ਜਾ ਰਿਹਾ ਸੀ । ਇਹੀ ਨਹੀਂ ਉਸ ਦਾ ਨਾਮ ਸਹੀ ਕਰਨ ਤੱਕ ਦੀ ਕਿਸੇ ਨੇ ਜ਼ਹਿਮਤ ਨਹੀਂ ਉਠਾਈ ।

You may also like