ITBP ਦੇ ਜਵਾਨ ਨੇ ਲਤਾ ਮੰਗੇਸ਼ਕਰ ਜੀ ਨੂੰ ਅਨੋਖੇ ਅੰਦਾਜ਼ 'ਚ ਦਿੱਤ ਸ਼ਰਧਾਂਜਲੀ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ

written by Pushp Raj | February 08, 2022

6 ਫਰਵਰੀ ਨੂੰ 92 ਸਾਲ ਦੀ ਉਮਰ ਵਿੱਚ ਲਤਾ ਮੰਗੇਸ਼ਕਰ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ 'ਤੇ ਦੇਸ਼ ਭਰ 'ਚ ਸੋਗ ਦੀ ਲਹਿਰ ਹੈ। ਸਵਰ ਕੋਕਿਲਾ ਨੂੰ ਸ਼ਰਧਾਂਜਲੀ ਦੇਣ ਲਈ ਫ਼ਿਲਮ ਜਗਤ ਦੇ ਨਾਲ-ਨਾਲ ਰਾਜਨੀਤੀ, ਵਪਾਰ ਅਤੇ ਖੇਡਾਂ ਦੀਆਂ ਮਸ਼ਹੂਰ ਹਸਤੀਆਂ ਵੀ ਪਹੁੰਚਿਆਂ। ਦੂਜੇ ਪਾਸੇ ਲਤਾ ਮੰਗੇਸ਼ਕਰ ਦੇ ਫੈਨਜ਼ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ-ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਹੇ ਹਨ। ਇਸ ਕੜੀ 'ਚ ਕੁਝ ਲੋਕਾਂ ਨੇ ਅਸਾਧਾਰਨ ਤਰੀਕੇ ਨਾਲ ਵੀ ਲਤਾਜੀ ਨੂੰ ਸ਼ਰਧਾਂਜਲੀ ਦਿੱਤੀ ਹੈ।

Image Source: Google

 

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਆਨਲਾਈਨ ਮਸ਼ਹੂਰ ਹੋਏ ਇਸ ਵੀਡੀਓ 'ਚ ITBP ਦੇ ਇੱਕ ਜਵਾਨ ਨੇ ਲਤਾ ਮੰਗੇਸ਼ਕਰ ਜੀ ਨੂੰ ਜਿਸ ਸ਼ਰਧਾ ਭਾਵ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਹੈ, ਉਹ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ।

ਇਸ ਵੀਡੀਓ 'ਚ ਨੌਜਵਾਨ ਸਿਪਾਹੀ 'ਐ ਮੇਰੇ ਵਤਨ ਕੇ ਲੋਗੋਂ' ਗੀਤ 'ਤੇ ਸੈਕਸੋਫੋਨ ਵਿੱਚ ਧੁਨ ਵਜਾਉਂਦਾ ਨਜ਼ਰ ਆ ਰਿਹਾ ਹੈ। ਦੇਸ਼ ਦੇ ਜਵਾਨਾਂ ਨੇ ਵਰਦੀ ਪਾ ਕੇ ਅਤੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਂਟ ਕਰਕੇ ਇਸ ਗੀਤ ਰਾਹੀਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਨੂੰ ITBP ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਜਾਰੀ ਕੀਤਾ ਹੈ।

ਹੋਰ ਪੜ੍ਹੋ : ਖੇਡ ਤੋਂ ਲੈ ਕੇ ਅਦਾਕਾਰੀ ਤੱਕ ਦਾ ਸਫ਼ਰ ਨੂੰ ਪੂਰਾ ਕਰਨ ਵਾਲੇ ਅਦਾਕਾਰ ਪਰੀਵਨ ਕੁਮਾਰ ਸੋਬਤੀ ਦਾ ਹੋਇਆ ਦੇਹਾਂਤ

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇੱਕ ਹੋਰ ਵੀਡੀਓ ਵਿੱਚ ਇੱਕ ਕਲਾਕਾਰ ਚਾਕ ਦੇ ਟੁੱਕੜੇ ਉੱਤੇ ਲਤਾ ਮੰਗੇਸ਼ਕਰ ਜੀ ਦੀ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਚਿਨ ਸਾਂਘੇ ਨਾਂਅ ਦੇ ਇੱਕ ਮਾਈਕਰੋ ਮੂਰਤੀਕਾਰ ਨੇ ਟਵਿੱਟਰ ਉੱਤੇ ਸ਼ੇਅਰ ਕੀਤਾ ਹੈ। ਸਚਿਨ ਸਾਂਘੇ ਦੀ ਇਸ ਵੀਡੀਓ ਉੱਤੇ ਹੁਣ ਤੱਕ ਲੱਖਾਂ ਵਿਊਜ਼ ਆ ਚੁੱਕੇ ਹਨ।

You may also like