ਜਗਦੀਪ ਸਿੱਧੂ ਨੇ 25 ਸਾਲ ਪੁਰਾਣੀ ਯਾਦ ਨੂੰ ਕੀਤਾ ਸਾਂਝਾ ਜਦੋਂ ਪਹਿਲੀ ਵਾਰ ਪਿਤਾ ਨੂੰ ਬੋਰਡਿੰਗ ਸਕੂਲ ‘ਚੋਂ ਲਿਖਿਆ ਸੀ ਖ਼ਤ

Written by  Lajwinder kaur   |  September 08th 2019 04:03 PM  |  Updated: September 08th 2019 04:10 PM

ਜਗਦੀਪ ਸਿੱਧੂ ਨੇ 25 ਸਾਲ ਪੁਰਾਣੀ ਯਾਦ ਨੂੰ ਕੀਤਾ ਸਾਂਝਾ ਜਦੋਂ ਪਹਿਲੀ ਵਾਰ ਪਿਤਾ ਨੂੰ ਬੋਰਡਿੰਗ ਸਕੂਲ ‘ਚੋਂ ਲਿਖਿਆ ਸੀ ਖ਼ਤ

ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਜਿੰਨ੍ਹਾਂ ਦੀ ਫ਼ਿਲਮ ਸੁਰਖ਼ੀ ਬਿੰਦੀ 30 ਅਗਸਤ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੀ ਹੈ। ਜਿਸ ‘ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਪਤੀ-ਪਤਨੀ ਦੇ ਖ਼ੂਬਸੂਰਤ ਰਿਸ਼ਤੇ ਉੱਤੇ ਬਣੀ ਫ਼ਿਲਮ ‘ਚ ਦਿਖਾਇਆ ਗਿਆ ਹੈ, ਖੁਆਬਾਂ ਨੂੰ ਸੱਚਾਈ ‘ਚ ਬਦਲਣ ਲਈ ਕਿੰਝ ਪਤੀ ਪਤਨੀ ਇੱਕ ਦੂਜੇ ਦਾ ਸਾਥ ਨਿਭਾਉਂਦੇ ਨੇ। ਦਰਸ਼ਕਾਂ ਵੱਲੋਂ ਫ਼ਿਲਮ ‘ਚ ਚੰਗਾ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

Surkhi Bindi 2nd week running successfully... ???

A post shared by Jagdeep Sidhu (@jagdeepsidhu3) on

ਹੋਰ ਵੇਖੋ:ਜਗਦੀਪ ਸਿੱਧੂ ਨੇ ਗੁਰਨਾਮ ਭੁੱਲਰ ਨੂੰ ਆਫ਼ੀਸ਼ੀਅਲ ਯੂ-ਟਿਊਬ ਚੈਨਲ ਲਈ ਵਧਾਈ ਦਿੰਦੇ ਹੋਏ ਕਿਹਾ ‘ਧੱਕੇ ਖਾਣੇ ਪੈਂਦੇ ਆ ਮੁਕਾਮ ਹਾਸਿਲ ਕਰਨ ‘ਚ’

ਜਗਦੀਪ ਸਿੱਧੂ ਅਕਸਰ ਹੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਖੁਸ਼ਨੁਮਾ ਪਲਾਂ ਤੇ ਪੁਰਾਣੀ ਯਾਦਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਪੜਦਾਦੀ ਦੀ ਤਸਵੀਰ ਨੂੰ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਸੀ ਤੇ ਦੱਸਿਆ ਸੀ ਕਿ ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਿਰਦਾਰ ਉਨ੍ਹਾਂ ਦੀ ਪੜਦਾਦੀ ਤੋਂ ਪ੍ਰੇਰਿਤ ਹੈ।

ਅੱਜ ਉਨ੍ਹਾਂ ਨੇ ਇੱਕ ਹੋਰ ਤਸਵੀਰ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। ਇਹ ਯਾਦ ਉਨ੍ਹਾਂ ਦੇ ਬਚਪਨ ਦੇ ਨਾਲ ਜੁੜੀ ਹੋਈ ਹੈ। ਜੀ ਹਾਂ ਇਹ ਚਿੱਠੀ ਉਸ ਸਮੇਂ ਦੀ ਹੈ ਜਦੋਂ ਉਹ ਬੋਰਡਿੰਗ ਸਕੂਲ ‘ਚ 6ਵੀਂ ਜਮਾਤ ‘ਚ ਪੜਦੇ ਸਨ। ਉਨ੍ਹਾਂ ਨੇ ਪਹਿਲੀ ਵਾਰ ਆਪਣੇ ਪਿਤਾ ਜੀ ਨੂੰ ਖ਼ਤ ਲਿਖਿਆ ਸੀ। ਇਹ ਖਤ ਉਨ੍ਹਾਂ ਨੇ ਅੰਗਰੇਜ਼ੀ ‘ਚ ਲਿਖਿਆ ਹੋਇਆ ਹੈ।

View this post on Instagram

 

25 year old memories .. ??? My first letter to my father from my boarding school ??????..

A post shared by Jagdeep Sidhu (@jagdeepsidhu3) on

ਜਗਦੀਪ ਸਿੱਧੂ ਜਿਨ੍ਹਾਂ ਦੀ ਇੱਕ ਹੋਰ ਫ਼ਿਲਮ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੀ ਹੈ। ਜੀ ਹਾਂ ਜਗਦੀਪ ਸਿੱਧੂ ਤੇ ਗੁਰਪ੍ਰੀਤ ਪਲਹੇੜੀ ਹੋਰਾਂ ਵੱਲੋਂ ਲਿਖੀ ਫ਼ਿਲਮ ‘ਨਿੱਕਾ ਜ਼ੈਲਦਾਰ 3’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network