
Janhvi Kapoor reaction Varun Dhawan's pic: ਫੀਫਾ ਵਰਲਡ ਕੱਪ 2022 ਦਾ ਕ੍ਰੇਜ ਇਸ ਵਾਰ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ 'ਚ ਵੀ ਵੇਖਣ ਨੂੰ ਮਿਲਿਆ। ਹਾਲ ਹੀ 'ਚ ਵਰੁਣ ਧਵਨ ਨੇ ਫੀਫਾ ਵਰਲਡ ਕੱਪ ਨਾਲ ਸਬੰਧਤ ਇੱਕ ਪੋਸਟ ਸ਼ੇਅਰ ਕੀਤੀ ਹੈ, ਇਸ ਪੋਸਟ 'ਚ ਜਾਹਨਵੀ ਕਪੂਰ ਨੇ ਮਜ਼ੇਦਾਰ ਰਿਐਕਸ਼ਨ ਦਿੱਤਾ ਹੈ।

ਦਰਅਸਲ ਵਰੁਣ ਧਵਨ ਨੇ ਫੀਫਾ ਕੱਪ ਦਾ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਪਸੰਦੀਦਾ ਟੀਮ ਨੂੰ ਸਪੋਰਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਜਾਨ੍ਹਵੀ ਕਪੂਰ ਵੱਲੋਂ ਦਿੱਤਾ ਗਿਆ ਕੈਪਸ਼ਨ ਪੜ੍ਹ ਕੇ ਲੋਕ ਹਾਸਾ ਨਹੀਂ ਰੋਕ ਪਾ ਰਹੇ ਹਨ।
ਵਰੁਣ ਧਵਨ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਉਹ ਬੀਚ 'ਤੇ ਫੁੱਟਬਾਲ ਨੂੰ ਕਿੱਕ ਮਾਰਦੇ ਅਤੇ ਹਵਾ ਵਿੱਚ ਛਾਲ ਮਾਰਦੇ ਨਜ਼ਰ ਆ ਰਹੇ ਹਨ। ਅਭਿਨੇਤਾ ਨੇ ਸਲੇਟੀ ਟਰੈਕ ਪੈਂਟ ਦੇ ਉੱਪਰ ਅਰਜਨਟੀਨਾ ਦੀ ਜਰਸੀ ਪਹਿਨੀ ਹੋਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਚਿੱਟੇ ਰੰਗ ਦੇ ਬੂਟ ਪਾਏ ਹੋਏ ਹਨ। ਅਗਲੀ ਤਸਵੀਰ 'ਚ ਉਹ ਦੋੜਦੇ ਹੋਏ ਨਜ਼ਰ ਆ ਰਹੇ ਹਨ।

ਵਰੁਣ ਧਵਨ ਦੀ ਤਸਵੀਰ 'ਤੇ ਅਦਾਕਾਰਾ ਜਾਹਨਵੀ ਕਪੂਰ ਦੇ ਕਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਅਤੇ ਅਜਿਹਾ ਲੱਗ ਰਿਹਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਬਹੁਤ ਹੀ ਕੂਲ ਅੰਦਾਜ਼ 'ਚ ਇੱਕ-ਦੂਜੇ ਨਾਲ ਮਜ਼ਾਕ ਕਰ ਰਹੇ ਹਨ।
ਜਾਹਨਵੀ ਨੇ ਕਮੈਂਟ ਸਕੈਸ਼ਨ ਵਿੱਚ ਵਰੁਣ ਦੀ ਤਸਵੀਰ 'ਤੇ ਕਮੈਂਟ ਕਰਦੇ ਹੋਏ ਲਿਖਿਆ, 'ਤੁਹਾਡੀ ਦੂਜੀ ਤਸਵੀਰ ਗਰਿੱਲਡ ਚਿਕਨ ਵੱਲ ਭੱਜ ਰਹੀ ਹੈ।" ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਦੇ ਇਸ ਕਮੈਂਟ 'ਤੇ ਵਰੁਣ ਦੀ ਬੋਲਡ ਬਲੈਕ ਬਾਡੀਕੋਨ ਡਰੈੱਸ ਲੁੱਕ 'ਚ ਉਸ ਦੀ ਤਸਵੀਰ 'ਤੇ 'ਐਡਮਜ਼ ਫੈਮਿਲੀ' ਜਵਾਬ ਵਜੋਂ ਲਿਖਿਆ ਗਿਆ ਹੈ।

ਹੋਰ ਪੜ੍ਹੋ: ਲਿਓਨਲ ਮੈਸੀ ਦੇ ਇਸ ਫੈਨ ਦੇ ਹੇਅਰ ਸਟਾਈਲ ਤੋਂ ਪ੍ਰਭਾਵਿਤ ਹੋਏ ਅਨੁਪਮ ਖ਼ੇਰ, ਕਿਹਾ ਜੇ ਮੇਰੇ ਵਾਲ ਹੁੰਦੇ ਤਾਂ.....
ਦੋਹਾਂ ਕਲਾਕਾਰਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਕੋਲ ਇਸ ਸਮੇਂ ਰਾਜਕੁਮਾਰ ਰਾਓ ਦੇ ਨਾਲ 'ਮਿਸਟਰ ਐਂਡ ਮਿਸਿਜ਼ ਮਾਹੀ' ਸਣੇ ਕਈ ਹੋਰ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਰੁਣ ਅਗਲੀ ਵਾਰ 'ਬਾਵਲ' 'ਚ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਉਣਗੇ। ਦੂਜੇ ਪਾਸੇ ਉਹ ਕਾਰਤਿਕ ਆਰੀਅਨ ਅਤੇ ਕਰੀਨਾ ਕਪੂਰ ਨਾਲ ਤੱਬੂ ਅਤੇ 'ਸ਼ਹਿਜ਼ਾਦਾ' ਫ਼ਿਲਮ 'ਚ ਨਜ਼ਰ ਆਉਣਗੇ।
View this post on Instagram