ਨੀਰੂ ਬਾਜਵਾ ਦੀ ਭੈਣ ਤੋਂ ਬਾਅਦ ਇਸ ਅਦਾਕਾਰਾ ਦੀ ਭੈਣ ਰੱਖਣ ਜਾ ਰਹੀ ਐਂਟਰਟੇਨਮੈਂਟ ਦੀ ਦੁਨੀਆਂ 'ਚ ਕਦਮ !

written by Shaminder | May 06, 2019

ਪਾਲੀਵੁੱਡ 'ਚ ਅਜਿਹੇ ਕਈ ਅਦਾਕਾਰ ਨੇ ਜਿਨ੍ਹਾਂ ਦੇ ਭੈਣ ਭਰਾ ਵੀ ਐਂਟਰਟੇਨਮੈਂਟ ਦੀ ਦੁਨੀਆਂ 'ਚ ਕਦਮ ਰੱਖਣ ਜਾ ਰਹੇ ਹਨ । ਉਨ੍ਹਾਂ ਵਿੱਚੋਂ ਇੱਕ ਨੇ ਰਾਹੁਲ ਦੇਵ ਜਿਨ੍ਹਾਂ ਦੇ ਭਰਾ ਮੁਕੁਲ ਦੇਵ ਵੀ ਉਨ੍ਹਾਂ ਵਾਂਗ ਐਂਟਰਟੇਨਮੈਂਟ ਦੀ ਦੁਨੀਆਂ 'ਚ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ ।ਰਾਹੁਲ ਦੇਵ ਜਿੱਥੇ ਹਿੰਦੀ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਰਹੇ ਨੇ ਤਾਂ ਮੁਕੁਲ ਦੇਵ ਪੰਜਾਬੀ ਫ਼ਿਲਮ ਇੰਡਸਟਰੀ 'ਚ ਮੱਲਾਂ ਮਾਰ ਰਹੇ ਹਨ । ਹੋਰ ਵੇਖੋ :ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2018 ‘ਚ ਨੀਰੂ ਬਾਜਵਾ ਵੱਲੋਂ ਲੌਂਗ ਲਾਚੀ ਗੀਤ ‘ਤੇ ਦਿੱਤੀ ਪਰਫਾਰਮੈਂਸ ਨੇ ਯੂਟਿਊਬ ‘ਤੇ ਹਾਸਲ ਕੀਤੇ 33 ਮਿਲੀਅਨ ਵੀਵਰਜ਼ rahul dev and mukul dev के लिए इमेज परिणाम ਇਸ ਤੋਂ ਇਲਾਵਾ ਗੱਲ ਕੀਤੀ ਜਾਵੇ  ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੀ  ਤਾਂ ਉਹ ਵੀ ਪਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਕਈ ਹੋਰ ਵੀ ਅਜਿਹੇ ਕਈ ਕਲਾਕਾਰ ਨੇ ਜਿਨ੍ਹਾਂ ਦੇ ਭੈਣ ਭਰਾ ਮਨੋਰੰਜਨ ਦੀ ਦੁਨੀਆਂ 'ਚ ਕਦਮ ਰੱਖ ਚੁੱਕੇ ਨੇ ਅਤੇ ਇਸ ਸੂਚੀ 'ਚ ਇੱਕ ਹੋਰ ਨਾਂਅ ਸ਼ੁਮਾਰ ਹੋਣ ਜਾ ਰਿਹਾ ਹੈ ਉਹ ਹੈ ਖਹਿਰਾ ਸਿਸਟਰਸ ਦਾ । ਹੋਰ ਵੇਖੋ :ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਬਣ ਰਹੀ ਫ਼ਿਲਮ ,ਜਨਮ ਦਿਨ ‘ਤੇ ਹੋਵੇਗੀ ਰਿਲੀਜ਼ संबंधित इमेज ਜੀ ਹਾਂ ਮੀਡੀਆ 'ਚ ਚਰਚਾ ਦਾ ਦੌਰ ਗਰਮ ਹੈ ਕਿ ਜਪਜੀ ਖਹਿਰਾ ਦੀ ਭੈਣ ਸੁਖਮਣੀ ਖਹਿਰਾ ਵੀ ਜਲਦ ਹੀ ਮਨੋਰੰਜਨ ਜਗਤ 'ਚ ਕਦਮ ਰੱਖਣ ਜਾ ਰਹੀ ਹੈ । ਸੁਖਮਣੀ ਨੇ ਦੋ ਹਜ਼ਾਰ ਸੋਲਾਂ 'ਚ ਮਿਸ ਇੰਡੀਆ ਆਸਟ੍ਰੇਲਆ ਦਾ ਟਾਈਟਲ ਜਿੱਤਿਆ ਸੀ । ਹੋਰ ਵੇਖੋ:ਠੰਡ ‘ਚ ਝੰਬੀ ਗਈ ਜਪਜੀ ਖਹਿਰਾ,ਵੇਖੋ ਵੀਡਿਓ https://www.instagram.com/p/BvJPzPygZht/ ਸੁਖਮਣੀ ਨੂੰ ਆਪਣੀ ਭੈਣ ਦੀ ਫ਼ਿਲਮ ਜੀ ਆਇਆਂ ਨੂੰ ਬਹੁਤ ਪਸੰਦ ਹੈ । ਇਸ ਤੋਂ ਇਲਾਵਾ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਿਜਨੇਸ 'ਚ ਬੈਚਲਰ ਡਿਗਰੀ ਕੀਤੀ ਹੋਈ ਹੈ । ਉਹ ਬਾਲੀਵੁੱਡ ਜਾਂ ਫਿਰ ਪਾਲੀਵੁੱਡ 'ਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਹੈ । ਹੋਰ ਵੇਖੋ:ਇਸ ਬਾਬੇ ਨੇ ਸਾਜ਼ ਵਜਾ ਕੇ ਕਰਵਾਈ ਅੱਤ, ਕਰਮਜੀਤ ਅਨਮੋਲ ਨੂੰ ਵੀਡਿਓ ਕਰਨੀ ਪਈ ਸਾਂਝੀ https://www.instagram.com/p/BoguqnzlHGp/ ਜਪਜੀ ਖਹਿਰਾ ਦੀ ਭੈਣ ਕਦੋਂ ਮਨੋਰੰਜਨ ਦੀ ਦੁਨੀਆਂ 'ਚ ਪੈਰ ਰੱਖਣ ਜਾ ਰਹੀ ਜਾਂ ਕਿਸ ਫ਼ਿਲਮ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਆਪਣਾ ਜਲਵਾ ਵਿਖਾਏਗੀ ਇਸ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ।

0 Comments
0

You may also like