ਬਹੁਤ ਜਲਦ ਨਵਾਂ ਗੀਤ ‘ਪਰਨਾ’ ਦਾ ਵੀਡੀਓ ਵੇਖੋ ਪੀਟੀਸੀ ਪੰਜਾਬੀ ‘ਤੇ

written by Lajwinder kaur | November 29, 2018

ਦੇਸੀ ਕਰਿਊ ਇੱਕ ਅਜਿਹਾ ਨਾਂਅ ਹੈ ਜਿਸਨੇ ਪੰਜਾਬੀ ਮਿਊਜ਼ਿਕ  ਇੰਡਸਟਰੀ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਵੱਡਾ ਨਾਂਅ ਖੱਟਣਵਾਲਾ ਦੇਸੀ ਕਰਿਊ ਨੇ ਇਸ ਪਿੱਛੇ ਉਹਨਾਂ ਦੀ ਬਹੁਤ ਮਿਹਨਤ ਤੇ ਲਗਨ ਲੱਗੀ ਹੈ। ਦੇਸੀ ਕਰਿਊ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਵਧਿਆ ਮਿਊਜ਼ਿਕ ਤੇ ਹਿੱਟ ਗੀਤ ਦਿੱਤੇ ਹਨ।Desi crew new song parna

ਦੱਸ ਦੇਈਏ ਕਿ ਦੇਸੀ ਕਰਿਊ ‘ਚ ਪੰਜਾਬੀ ਮਿਊਜ਼ਿਕ ਡਾਇਰੈਕਟਰ ਜੋੜੀ ਗੋਲਡੀ ਤੇ ਸਤਪਾਲ ਦੀ ਹੈ। ਜਿਹੜੇ ਅਪਣੇ ਮਿਊਜ਼ਿਕ ਨਾਲ ਸਰੋਤਿਆਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਹੈ। ਜਿਹੜਾ ਵੀ ਗੀਤ 'ਦੇਸੀ ਕਰਿਊ' ਹੇਠ ਰਿਲੀਜ਼ ਹੁੰਦਾ ਹੈ ਉਸ ਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ।desic crew goldy and satpal parna

ਹੋਰ ਪੜ੍ਹੋ: ਬੱਬਲ ਰਾਏ ਜਲਦ ਦੇਸੀ ਕਰਿਊ ਨਾਲ ਪੇਸ਼ ਕਰਨਗੇ ਆਪਣਾ ਇੱਕ ਹੋਰ ਨਵਾਂ ਗੀਤ

‘ਪਰਨਾ' ਗੀਤ ਨਾਲ ਜਿੰਦ ਔਜਲਾ ਪੰਜਾਬੀ ਗਾਇਕੀ ਨੂੰ ਚਾਰ ਚੰਨ ਲਾਉਣ ਲਈ ਤਿਆਰ ਹਨ। ਜੀ ਹਾਂ, ਜਿੰਦ ਔਜਲਾ ਆਪਣਾ ਡੈਬਿਊ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਦਸਤਕ ਦੇਣ ਨੂੰ ਤਿਆਰ ਹਨ। ਜਿੰਦ ਔਜਲਾ ਗਾਇਕੀ ਦਾ ਨਾਲ ਨਾਲ ਗੀਤ ਵੀ ਲਿਖਦੇ ਹਨ।

https://www.instagram.com/p/Bqud1KUgCsq/

ਹੋਰ ਪੜ੍ਹੋ: ਜਾਣੋ ਗੁਰੂ ਰੰਧਾਵਾ ਕਿਸ ਦੇ ਜਨਮ ਦਿਨ ਤੇ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰੇ ਤੇ

ਦੇਸੀ ਕਰਿਊ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਜਿੰਦ ਔਜਲਾ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਗੀਤ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ। ਗੀਤ ਦੇ ਪੋਸਟਰ ਤੇ ਲਿਖਿਆ ਹੈ ਕਿ ਇਹ ਗੀਤ 2 ਦਸੰਬਰ ਨੂੰ ‘ਪੰਜਾਬੀ ਪੀਟੀਸੀ’ ਤੇ ‘ਪੀਟੀਸੀ ਚੱਕਦੇ’ ‘ਤੇ ਐਸਕਲੂਸੀਵ ਚੱਲੇਗਾ।

You may also like