ਜੋਰਡਨ ਸੰਧੂ ਨੂੰ ਕਿਉਂ ਬਨਵਾਉਣੀ ਪਈ ਹੱਥ 'ਤੇ ਪੱਟੀ,ਵੇਖੋ ਵੀਡੀਓ 

Written by  Shaminder   |  March 30th 2019 02:07 PM  |  Updated: March 30th 2019 02:07 PM

ਜੋਰਡਨ ਸੰਧੂ ਨੂੰ ਕਿਉਂ ਬਨਵਾਉਣੀ ਪਈ ਹੱਥ 'ਤੇ ਪੱਟੀ,ਵੇਖੋ ਵੀਡੀਓ 

ਡੁ ਯੂ ਰਿਮੈਂਬਰ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਸ ਗੀਤ ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ । ਇਸ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ ਕਿ ਜੋਰਡਨ ਸੰਧੂ ਨੂੰ ਇਸ ਸ਼ੂਟਿੰਗ ਦੌਰਾਨ ਹੱਥ 'ਤੇ ਸੱਟ ਲੱਗ ਗਈ । ਜਿਸ ਤੋਂ ਬਾਅਦ ਇਸ ਗੀਤ 'ਚ ਉਨ੍ਹਾਂ ਨਾਲ ਸ਼ੂਟ 'ਤੇ ਮੌਜੂਦ ਸਹਿ ਕਲਾਕਾਰ ਨੇ ਉਨ੍ਹਾਂ ਦੇ ਹੱਥ 'ਤੇ ਪੱਟੀ ਬੰਨੀ ।

ਹੋਰ ਵੇਖੋ :ਜੋਰਡਨ ਸੰਧੂ ਦਾ ‘ਮੁੰਡਾ ਤੈਨੂੰ ਲਾਈਕ ਕਰੇ’ ਦਾ ਵੇਖੋ ਬਿਹਾਈਂਡ ਦਾ ਸੀਨਸ

https://www.instagram.com/p/Bvntw0Fh4jB/

ਇਸ ਵੀਡੀਓ ਨੂੰ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ 'ਚ ਜੋਰਡਨ ਸੰਧੂ ਨੂੰ ਸੱਚਮੁੱਚ ਹੀ ਸੱਟ ਲੱਗੀ ਹੈ ਜਾਂ ਫਿਰ ਇਹ  ਇਸ ਸ਼ੂਟ ਦਾ ਹਿੱਸਾ ਸੀ। ਇਸ ਬਾਰੇ ਕੋਈ ਖ਼ੁਲਾਸਾ ਨਹੀਂ ਹੋ ਸਕਿਆ ।

ਹੋਰ ਵੇਖੋ :ਜੋਰਡਨ ਸੰਧੂ ਕਰਦੇ ਹਨ ਕਿਸੇ ਨੂੰ ਬਹੁਤ ਹੀ ਲਾਈਕ, ਦੇਖੋ ਵੀਡਿਓ

https://www.instagram.com/p/Bvk1sgWBUEL/

ਦੱਸ ਦਈਏ ਕਿ ਇਸ ਗੀਤ ਦੀ ਫੀਚਰਿੰਗ 'ਚ ਜੋਰਡਨ ਸੰਧੂ ਦੇ ਨਾਲਨਿੱਕੀ ਕੌਰ ਨਜ਼ਰ ਆਉੇਣਗੇ । ਇਸ ਗੀਤ ਦੇ ਬੋਲ ਅਤੇ ਸੰਗੀਤਬੱਧ ਕੀਤਾ ਹੈ ਗੀਤਕਾਰ ਬੰਟੀ ਬੈਂਸ ਨੇ । ਇਸ ਗੀਤ ਦੇ ਜਲਦ ਰਿਲੀਜ਼ ਹੋਣ ਦੀ ਉਮੀਦ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network