ਧੀ ਅਨਾਇਰਾ ਸ਼ਰਮਾ ਤੇ ਪਤਨੀ ਗਿੰਨੀ ਚਤਰਥ ਦੇ ਨਾਲ ਨਜ਼ਰ ਆਏ ਕਪਿਲ ਸ਼ਰਮਾ, ਫੋਟੋ ਹੋਈ ਵਾਇਰਲ

written by Lajwinder kaur | March 04, 2020

ਟੀਵੀ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦਾ ਇੱਕ ਨਵਾਂ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਫੋਟੋ ‘ਚ ਕਪਿਲ ਸ਼ਰਮਾ ਆਪਣੀ ਧੀ ਅਨਾਇਰਾ ਤੇ ਪਤਨੀ ਗਿੰਨੀ ਚਤਰਥ ਦੇ ਨਾਲ ਨਜ਼ਰ ਆ ਰਹੇ ਨੇ । ਕਪਿਲ ਸ਼ਰਮਾ ਬਲਿਊ ਰੰਗ ਦੇ ਕੁੜਤਾ ਪਜਾਮੇ ‘ਚ ਨਜ਼ਰ ਆ ਰਹੇ ਨੇ ਤੇ ਉਨ੍ਹਾਂ ਨੇ ਗੋਦ ‘ਚ ਆਪਣੀ ਲਾਡੋ ਰਾਣੀ ਨੂੰ ਉਠਾਇਆ ਹੋਇਆ ਹੈ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।

View this post on Instagram

 

Cute Little Family??❣️ #KapilAnayraGinni #godbless #Cuties #Bliss

A post shared by GINNI.SHARMA.LOVERS (@ginnichatrath.lovers) on

ਹੋਰ ਵੇਖੋ:ਜੱਸ ਮਾਣਕ ਨੂੰ ਹੋਈ ਪੇਪਰਾਂ ਦੀ ਟੈਨਸ਼ਨ, ਸਕੂਲ ਵਰਦੀ 'ਚ ਨਜ਼ਰ ਆਏ ਜੱਸ ਤੇ ਗੁਰੀ

ਕਪਿਲ ਸ਼ਰਮਾ ਜੋ ਕਿ ਪਿਛਲੇ ਸਾਲ ਪਿਤਾ ਬਣੇ ਨੇ । ਉਨ੍ਹਾਂ ਦੀ ਪਤਨੀ ਗਿੰਨੀ ਨੇ 10 ਦਸੰਬਰ ਨੂੰ ਧੀ ਨੂੰ ਜਨਮ ਦਿੱਤਾ ਸੀ । ਕਪਿਲ ਤੇ ਗਿੰਨੀ ਦਾ ਵਿਆਹ ਸਾਲ 2018 ‘ਚ ਹੋਇਆ ਸੀ ।

 

View this post on Instagram

 

Thank u beautiful people ?? u r always in my heart ❤️ #love #blessings #gratitude ? #dubai #liveshow #tkss

A post shared by Kapil Sharma (@kapilsharma) on

ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਟੀਵੀ ਉੱਤੇ ਆਪਣਾ ਕਮੇਡੀ ਸ਼ੋਅ ਚਲਾਉਂਦੇ ਨੇ ਜਿਸ ਨੂੰ ਦਰਸ਼ਕਾਂ ਦੇ ਨਾਲ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ ।

0 Comments
0

You may also like