ਕਪਿਲ ਸ਼ਰਮਾ ਦਾ ਅੰਗਰੇਜ਼ੀ ਬੋਲਣ ਦਾ ਅੰਦਾਜ਼ ਵੇਖ ਤੁਸੀਂ ਵੀ ਰੋਕ ਨਹੀਂ ਪਾਓਗੇ ਹਾਸਾ, ਵੀਡੀਓ ਹੋ ਰਿਹਾ ਵਾਇਰਲ

written by Shaminder | July 02, 2022

ਕਪਿਲ ਸ਼ਰਮਾ (Kapil Sharma ) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕੈਨੇਡਾ ‘ਚ ਨਜ਼ਰ ਆ ਰਹੇ ਹਨ ਅਤੇ ਕੈਨੇਡਾ ਡੇਅ ਦੇ ਮੌਕੇ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ । ਵੀਡੀਓ ‘ਚ ਕਪਿਲ ਸ਼ਰਮਾ ਅੰਗਰੇਜ਼ੀ ਬੋਲਣ ਦੇ ਹੁਨਰ ਨੂੰ ਦਿਖਾ ਰਹੇ ਹਨ । ਜਿਸ ‘ਤੇ ਕਈ ਸੈਲੀਬ੍ਰੇਟੀਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।

'Too much English in Toronto!' Kapil Sharma's video on Canada Day goes viral Image Source: Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ‘ਤੇ ਟਰੋਲ ਹੋਏ ਕਪਿਲ ਸ਼ਰਮਾ, ਲੋਕਾਂ ਨੇ ਕਿਹਾ ਜਦੋਂ ਜਿਉਂਦਾ ਸੀ ਉਦੋਂ ਤਾਂ……..

ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਦੱਸ ਦਈਏ ਕਿ ਕਪਿਲ ਸ਼ਰਮਾ ਏਨੀਂ ਦਿਨੀਂ ਕੈਨੇਡਾ ਟੂਰ ‘ਤੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਇੱਕ ਪ੍ਰੋਗਰਾਮ ਦੇ ਦੌਰਾਨ ਸਿੱਧੂ ਮੁਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ । ਪਰ ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕੀਤਾ ਸੀ ।

image From instagram

ਹੋਰ ਪੜ੍ਹੋ : ਮੀਕਾ ਸਿੰਘ ਦੇ ਵਿਆਹ ਨੂੰ ਲੈ ਕੇ ਕਪਿਲ ਸ਼ਰਮਾ ਨੇ ਜਤਾਈ ਚਿੰਤਾ, ਕਿਹਾ ਕਿਤੇ ਲਾੜਾ ਨਾ ਕਰ ਦੇਵੇ ਅਜਿਹਾ ਕੰਮ

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉੇਨ੍ਹਾਂ ਨੇ ਕੁਝ ਸਾਲ ਪਹਿਲਾਂ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਧੀ ਅਤੇ ਕੁਝ ਸਮਾਂ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਹੈ । ਜਿਨ੍ਹਾਂ ਦੀਆਂ ਤਸਵੀਰਾਂ ਵੀ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।

Image Source: Instagram

ਕਪਿਲ ਸ਼ਰਮਾ ਨੇ ਇੱਕ ਟੀਵੀ ਚੈਨਲ ‘ਤੇ ਕਾਮੇਡੀ ਕਰਕੇ ਆਪਣੀ ਪਛਾਣ ਬਣਾਈ ਅਤੇ ਫਿਰ ਹੋਰ ਕਈ ਸ਼ੋਅਸ ‘ਚ ਹਿੱਸਾ ਲਿਆ ਅਤੇ ਫਿਰ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਅੱਜ ਉਨ੍ਹਾਂ ਦਾ ਨਾਮ ਟੌਪ ਦੇ ਕਾਮੇਡੀ ਕਲਾਕਾਰਾਂ ‘ਚ ਆਉਂਦਾ ਹੈ । ਕਾਮੇਡੀ ਦੇ ਨਾਲ ਨਾਲ ਕਪਿਲ ਸ਼ਰਮਾ ਗਾਉਣ ਦਾ ਵੀ ਸ਼ੌਂਕ ਰੱਖਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਇੱਕ ਕਾਮੇਡੀ ਕਲਾਕਾਰ ਨਾ ਹੁੰਦੇ ਤਾਂ ਗਾਇਕ ਹੁੰਦੇ ।

 

View this post on Instagram

 

A post shared by Kapil Sharma (@kapilsharma)

 

You may also like