ਕੰਮ ‘ਤੇ ਵਾਪਸ ਪਰਤੀ ਕੈਟਰੀਨਾ ਕੈਫ, ਸ਼ੂਟਿੰਗ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ

Reported by: PTC Punjabi Desk | Edited by: Lajwinder kaur  |  July 25th 2022 03:06 PM |  Updated: July 25th 2022 02:56 PM

ਕੰਮ ‘ਤੇ ਵਾਪਸ ਪਰਤੀ ਕੈਟਰੀਨਾ ਕੈਫ, ਸ਼ੂਟਿੰਗ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ

Katrina Kaif shares photos of Merry Christmas rehearsals: ਅਭਿਨੇਤਰੀ ਕੈਟਰੀਨਾ ਕੈਫ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼੍ਰੀਰਾਮ ਰਾਘਵਨ ਅਤੇ ਵਿਜੇ ਸੇਤੂਪਤੀ ਨਾਲ ਆਉਣ ਵਾਲੀ ਫਿਲਮ ਮੈਰੀ ਕ੍ਰਿਸਮਸ ਦੀ ਰਿਹਰਸਲ ਤੋਂ ਫੋਟੋਆਂ ਸਾਂਝੀਆਂ ਕੀਤੀਆਂ। ਤਸਵੀਰਾਂ 'ਚ ਅਦਾਕਾਰਾ ਫਿਲਮ ਨੂੰ ਲੈ ਕੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਤਰਸੇਮ ਜੱਸੜ ਨੇ ਸਾਂਝੀ ਕੀਤੀ ‘ਰੱਬ ਦਾ ਰੇਡੀਓ-3’ ਦੀ ਨਵੀਂ ਰਿਲੀਜ਼ ਡੇਟ, ਜਾਣੋ ਹੁਣ ਕਿਸ ਦਿਨ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼

inside image of katrina kaif on merry christmas movie set

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-“ਕੰਮ ਜਾਰੀ ਹੈ #rehearsals #merrychristmas #sriramraghavan.”। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤਿੰਨ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ।

Katrina Kaif shares photos of Merry Christmas

ਦੱਸ ਦਈਏ ਦਸੰਬਰ 2021 ਵਿੱਚ, ਕੈਟਰੀਨਾ ਨੇ ਵਿੱਕੀ ਕੌਸ਼ਲ ਨਾਲ ਵਿਆਹ ਤੋਂ ਤੁਰੰਤ ਬਾਅਦ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਸੀ। ਉਸਨੇ ਪੋਸਟ ਦਾ ਕੈਪਸ਼ਨ ਦਿੱਤਾ ਸੀ, ““ਨਵੀਂ ਸ਼ੁਰੂਆਤ ?। ਨਿਰਦੇਸ਼ਕ ਨਾਲ ਸੈੱਟ 'ਤੇ ਵਾਪਸੀ। ਮੈਰੀ ਕ੍ਰਿਸਮਸ ਦਾ ਨਿਰਮਾਣ ਰਮੇਸ਼ ਟੌਰਾਨੀ ਦੇ ਟਿਪਸ ਇੰਡਸਟਰੀਜ਼ ਦੁਆਰਾ ਮੈਚਬਾਕਸ ਪਿਕਚਰਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਹ ਫਿਲਮ 23 ਦਸੰਬਰ, 2022 ਨੂੰ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੈਟਰੀਨਾ ਅਤੇ ਸੇਤੂਪਤੀ ਇਕੱਠੇ ਕੰਮ ਕਰਨਗੇ, ਅਤੇ ਇਹ ਰਾਘਵਨ ਦੇ ਨਾਲ ਅਦਾਕਾਰਾ ਦਾ ਪਹਿਲਾ ਸਹਿਯੋਗ ਵੀ ਹੈ। ਇਸ ਤੋਂ ਇਲਾਵਾ ਕੈਟਰੀਨਾ ਸਲਮਾਨ ਖ਼ਾਨ ਦੇ ਨਾਲ ਟਾਈਗਰ 3 ‘ਚ ਵੀ ਨਜ਼ਰ ਆਵੇਗੀ।

Katrina Kaif Baby Bump-min

ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਨੇ ਪਿਛਲੇ ਸਾਲ ਦਸੰਬਰ ਵਿੱਚ ਬਹੁਤ ਹੀ ਨਿੱਜੀ ਤਰੀਕੇ ਨਾਲ ਵਿਆਹ ਕੀਤਾ ਸੀ। ਵਿਆਹ ਦੀਆਂ ਰਸਮਾਂ ਰਾਜਸਥਾਨ ਦੇ ਉਦੈਪੁਰ ਵਿੱਚ ਨਿਭਾਈਆਂ ਗਈਆਂ ਸਨ ਜਿੱਥੇ ਸਿਰਫ਼ ਨਜ਼ਦੀਕੀ ਲੋਕ ਹੀ ਸ਼ਾਮਲ ਹੋਏ ਸਨ।

ਹੋਰ ਪੜ੍ਹੋ : ਕ੍ਰਿਕੇਟਰ ਕਰੁਣਾਲ ਪਾਂਡਿਆ ਬਣੇ ਪਿਤਾ ਅਤੇ ਹਾਰਦਿਕ ਚਾਚਾ, ਘਰ ਆਇਆ ਨੰਨ੍ਹਾ ਮਹਿਮਾਨ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

 

 

View this post on Instagram

 

A post shared by Katrina Kaif (@katrinakaif)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network