ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਕੈਟਰੀਨਾ ਕੈਫ ਨੇ ਸ਼ੇਅਰ ਕੀਤੀਆਂ ਆਪਣੀ ਨਵੀਂ ਤਸਵੀਰਾਂ, ਵੇਖੋ

written by Pushp Raj | August 27, 2022

Katrina Kaif shares new pictures: ਬਾਲੀਵੁੱਡ ਦੀਵਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਕੈਟਰੀਨਾ ਕੈਫ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹਨ।

image From instagram

ਕੈਟਰੀਨਾ ਕੈਫ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਹੈ। ਹਾਲ ਹੀ 'ਚ ਕੈਟਰੀਨਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹਾਲ ਹੀ ਵਿੱਚ ਕੈਟਰੀਨਾ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਕੈਟਰੀਨਾ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਜੀਂਸ ਡੰਗਰੀ ਵਿੱਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਪਣੇ ਇਸ ਡਰੈਸਿੰਗ ਨੇ ਨਿਊਡ ਮੇਅਕਪ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਕੈਪਸ਼ਨ ਦਿੱਤਾ ਹੈ, 'Musings'।

image From instagram

ਕੈਟਰੀਨਾ ਇਸ ਕੈਜ਼ੂਅਲ ਲੁੱਕ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਇਕ ਇੰਟਰਵਿਊ 'ਚ ਖ਼ੁਦ ਕੈਟਰੀਨਾ ਨੇ ਕਿਹਾ ਸੀ ਕਿ ਸਟਾਈਲ ਦਾ ਮਤਲਬ ਹਮੇਸ਼ਾ ਉਨ੍ਹਾਂ ਲਈ ਆਰਾਮਦਾਇਕ ਆਊਟਫਿਟਸ ਹੁੰਦਾ ਹੈ।

ਕੈਟਰੀਨਾ ਨੇ ਆਪਣੇ ਸਟਾਈਲ ਸਟੇਟਮੈਂਟ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਦੂਜੇ ਪਾਸੇ ਅਦਾਕਾਰਾ ਦੀ ਤਾਜ਼ਾ ਪੋਸਟ ਦੀ ਗੱਲ ਕਰੀਏ ਤਾਂ ਉਸ ਦੀਆਂ ਤਸਵੀਰਾਂ 'ਤੇ ਲਾਈਕਸ ਅਤੇ ਕਮੈਂਟਸ ਆ ਰਹੇ ਹਨ। ਕੁਝ ਸਮਾਂ ਪਹਿਲਾਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਦੇ ਨਾਲ-ਨਾਲ ਕਈ ਸੈਲੇਬਸ ਵੀ ਪਿਆਰ ਦਾ ਇਜ਼ਹਾਰ ਕਰ ਰਹੇ ਹਨ।

image From instagram

ਹੋਰ ਪੜ੍ਹੋ: ਫ਼ਿਲਮ 'ਬ੍ਰਹਮਾਸਤਰ' ਨਾਲ ਜੁਨੀਅਰ ਐਨ.ਟੀ. ਆਰ ਦੇ ਜੁੜਨ 'ਤੇ ਭੜਕੇ ਲੋਕ, ਫ਼ਿਲਮ ਬਾਈਕਾਟ ਕਰਨ ਦੀ ਮਿਲੀ ਧਮਕੀ

ਦੱਸ ਦਈਏ ਹਾਲ ਹੀ 'ਚ ਅਦਾਕਾਰਾ ਨੂੰ ਢਿੱਲੇ ਕੱਪੜਿਆਂ 'ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਅਦਾਕਾਰਾ ਦੇ ਪ੍ਰੈਗਨੈਂਸੀ ਦੀ ਖ਼ਬਰ ਸਾਹਮਣੇ ਆਈ ਸੀ। ਹਾਲਾਂਕਿ ਅਦਾਕਾਰਾ ਨੇ ਆਪਣੇ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਇਸ ਤੋਂ ਬਾਅਦ ਅਦਾਕਾਰਾ ਨੂੰ ਪਤੀ ਵਿੱਕੀ ਕੌਸ਼ਲ ਨਾਲ ਕਲੀਨਿਕ 'ਤੇ ਦੇਖਿਆ ਗਿਆ। ਹਾਲਾਂਕਿ, ਬਾਅਦ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਉਹ ਦੰਦਾਂ ਦੇ ਕਲੀਨਿਕ ਵਿੱਚ ਗਈ ਸੀ।

 

View this post on Instagram

 

A post shared by Katrina Kaif (@katrinakaif)

You may also like