Khatron Ke Khiladi 11: ਅਦਾਕਾਰ ਅਰਜੁਨ ਬਿਜਲਾਨੀ ਦੀ ਝੋਲੀ ਪਈ ‘ਖਤਰੋਂ ਕੇ ਖਿਲਾੜੀ’ ਦੀ ਟਰਾਫੀ

Written by  Lajwinder kaur   |  September 27th 2021 05:04 PM  |  Updated: September 27th 2021 05:04 PM

Khatron Ke Khiladi 11: ਅਦਾਕਾਰ ਅਰਜੁਨ ਬਿਜਲਾਨੀ ਦੀ ਝੋਲੀ ਪਈ ‘ਖਤਰੋਂ ਕੇ ਖਿਲਾੜੀ’ ਦੀ ਟਰਾਫੀ

ਟੀਵੀ ਜਗਤ ਦੇ ਮਸ਼ਹੂਰ ਐਕਟਰ ਅਰਜੁਨ ਬਿਜਲਾਨੀ (Arjun Bijlani) ਜਿਨ੍ਹਾਂ ਨੂੰ ਐਤਵਾਰ ਨੂੰ ਰਿਐਲਿਟੀ ਟੀ. ਵੀ. ਸ਼ੋਅ 'ਖਤਰੋਂ ਕੇ ਖਿਲਾੜੀ' (Khatron Ke Khiladi 11) ਦਾ ਜੇਤੂ ਐਲਾਨਿਆ ਗਿਆ। ਅਰਜੁਨ ਬਿਜਲਾਨੀ ਨੇ ਦਿਵਯੰਕਾ ਤ੍ਰਿਪਾਠੀ ਅਤੇ ਵਿਸ਼ਾਲ ਆਦਿੱਤਿਆ ਸਿੰਘ ਨੂੰ ਹਰਾ ਕੇ ਖਤਰੋਂ ਕੇ ਖਿਲਾੜੀ 11 ਟਰਾਫੀ ਜਿੱਤੀ ਹੈ। ਦਿਵਯੰਕਾ ਤ੍ਰਿਪਾਠੀ ਫਸਟ ਰਨਰਅੱਪ ਰਹੀ ਹੈ। ਅਰਜੁਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਝੋਟੀ ਜਿਹੀ ਝਲਕ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਆਪਣੇ ਨਾਲ ਦੇ ਸਾਥੀਆਂ ਦਾ ਹੌਸਲਾ ਅਫਜਾਈ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ ਹੈ।

inside image of arjun bijlani-min Image Source: Instagram

ਹੋਰ ਪੜ੍ਹੋ :  ਜੱਸੀ ਗਿੱਲ ਨੇ Daughters’ Day ਮੌਕੇ ‘ਤੇ ਸ਼ੇਅਰ ਕੀਤਾ ਧੀ ਰੋਜਸ ਗਿੱਲ ਦਾ ਪਿਆਰਾ ਜਿਹਾ ਵੀਡੀਓ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਵੀਡੀਓ ‘ਚ ਦੇਖ ਸਦਕੇ ਹੋ ਅਰਜੁਨ ਨੂੰ ਜਦੋਂ ਟਰਾਫੀ ਮਿਲੀ ਤਾਂ ਉਹ ਕੁਝ ਭਾਵੁਕ ਹੁੰਦੇ ਹੋਏ ਨਜ਼ਰ ਆਏ। ਇਸ ਪੋਸਟ ਉੱਤੇ ਟੀਵੀ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਅਰਜੁਨ ਬਿਜਲਾਨੀ ਨੂੰ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਸੰਨੀ ਦਿਓਲ ਪਹਾੜਾਂ ‘ਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ 'ਚ ਖੇਡਦੇ ਹੋਏ ਨਜ਼ਰ ਆਏ, ਮਾਂ-ਪੁੱਤ ਦਾ ਇਹ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ

tv actor arjan bijlani khatron ke khiladi-min Image Source: Instagram

ਦੱਸ ਦਈਏ ਇਸ ਸ਼ੋਅ ਨੂੰ ਦੱਖਣੀ ਅਫਰੀਕਾ ਦੇ ਕੇਪਟਾਊਨ ਸ਼ਹਿਰ 'ਚ ਫ਼ਿਲਮਾਇਆ ਗਿਆ ਸੀ। ਦੱਸ ਦਈਏ ਡਾਇਰੈਕਟਰ ਰੋਹਿਤ ਸ਼ੈੱਟੀ ਦੀ ਮੇਜ਼ਬਾਨੀ ਵਾਲਾ ਸਟੰਟ ਰਿਐਲਿਟੀ ਸ਼ੋਅ 'ਫਿਅਰ ਫੈਕਟਰ- ਖਤਰੋਂ ਕੇ ਖਿਲਾੜੀ 11' ਨੂੰ ਇਸ ਵਾਰ ਕਾਫ਼ੀ ਪਿਆਰ ਮਿਲਿਆ ਹੈ । 25 ਤੇ 26 ਸਤੰਬਰ ਨੂੰ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਸੀ। ਗ੍ਰੈਂਡ ਫਿਨਾਲੇ ਤੋਂ ਪਹਿਲਾਂ ਹੀ ਅਰਜੁਨ ਬਿਜਲਾਨੀ ਦਾ ਨਾਂ ਸੋਸ਼ਲ ਮੀਡੀਆ 'ਤੇ ਜੇਤੂ ਵਜੋਂ ਟਰੈਂਡ ਕਰਨ ਲੱਗਾ ਸੀ। ਦੱਸ ਦਈਏ ਅਰਜੁਨ ਬਿਜਲਾਨੀ ਟੀਵੀ ਦੇ ਇੱਕ ਹੋਰ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 15 ਚ ਵੀ ਨਜ਼ਰ ਆਉਣਗੇ।

 

View this post on Instagram

 

A post shared by Arjun Bijlani (@arjunbijlani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network