
29 ਮਈ ਐਤਵਾਰ ਦਾ ਹੀ ਦਿਨ ਹੀ ਸੀ ਜਦੋਂ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਦੁੱਖਦਾਇਕ ਖਬਰ ਸਾਹਮਣੇ ਆਈ ਸੀ। ਅੱਜ ਪੂਰਾ ਇੱਕ ਹਫਤਾ ਹੋ ਗਿਆ ਹੈ, ਪਰ ਕਿਸੇ ਨੂੰ ਅਜੇ ਤੱਕ ਯਕੀਨ ਨਹੀਂ ਆ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ‘ਤੇ ਨਹੀਂ ਹੈ। ਸਿੱਧੂ ਦੇ ਮੌਤ ਦਾ ਸੋਗ ਅਜੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹੈ।
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਆਪੋ ਆਪਣੇ ਅੰਦਾਜ਼ 'ਚ ਉਸ ਨੂੰ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਸੀ, ਜਿਸ ਕਰਕੇ ਉਨ੍ਹਾਂ ਦੇ ਹਰ ਵਰਗ ਦੇ ਲੋਕ ਪ੍ਰਸ਼ੰਸਕ ਸਨ। ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਂਝਾ ਕੀਤਾ ਹੈ।
ਜੀ ਹਾਂ ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਵੀਡੀਓਜ਼ ਸ਼ੇਅਰ ਕੀਤਾ ਹੈ ਜੋ ਕਿ ਛੋਟੇ ਬੱਚਿਆਂ ਦੇ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਹਾਏ ਤੇ ਨਾਲ ਹੀ ਰੋਣ ਤੇ ਟੁੱਟੇ ਦਿਲ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਪਹਿਲੀ ਵੀਡੀਓ ਚ ਇੱਕ ਨੰਨ੍ਹਾ ਬੱਚਾ ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਚੁੰਮਦਾ ਹੋਇਆ ਨਜ਼ਰ ਆ ਰਿਹਾ ਹੈ । ਦੂਜੀ ਵੀਡੀਓ ‘ਚ ਇੱਕ ਬੱਚੀ ਜੋ ਕਿ ਸਕੂਲ ਵਾਲੀ ਵਰਦੀ ਚ ਨਜ਼ਰ ਆ ਰਹੀ ਹੈ। ਇਹ ਬੱਚੀ ਮੋਟਰਸਾਈਕਲ ਤੇ ਬਣੇ ਸਿੱਧੂ ਮੂਸੇਵਾਲਾ ਦੇ ਪੋਸਟਰ ਨੂੰ ਛੂਹ ਕੇ ਯਾਦ ਕਰਦੀ ਹੋਈ ਨਜ਼ਰ ਆ ਰਹੀ ਹੈ।
ਸਿੱਧੂ ਮੂਸੇਵਾਲਾ ਦੀ ਬੇਵਕਤੀ ਹੋਈ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਦੇਸ਼ ਦੁਨੀਆਂ ‘ਚ ਬੈਠੇ ਉਸ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ‘ਚੋਂ ਅੱਥਰੂ ਰੁਕ ਹੀ ਨਹੀਂ ਰਹੇ।
ਹਾਲ ਹੀ ‘ਚ ਇੰਟਰਨੈਸ਼ਨਲ ਗਾਇਕ ਬਰਨਾ ਬੁਆਏ ਵੀ ਆਪਣੇ ਲਾਈਵ ਕੰਸਰਟ ਚੋਂ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ ਸਨ। ਦੱਸ ਦਈਏ ਕਈ ਪੰਜਾਬੀ ਕਲਾਕਾਰਾਂ ਨੇ ਆਪਣੇ ਮਿਊਜ਼ਿਕ ਸ਼ੋਅ ਰੱਦ ਕਰ ਦਿੱਤੇ ਹਨ।
ਹੋਰ ਪੜ੍ਹੋ : ਕੈਨੇਡਾ ‘ਚ ਵੀ ਹੋਵੇਗਾ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ, ਐਕਟਰ ਰਾਣਾ ਰਣਬੀਰ ਨੇ ਪੋਸਟ ਪਾ ਕੇ ਦਿੱਤੀ ਜਾਣਕਾਰੀ
View this post on Instagram