
Sidhu Moose Wala's Bhog ceremony: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਯਾਨੀਕਿ 29 ਮਈ ਦੀ ਸ਼ਾਮ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਕਰਕੇ ਪੂਰੀ ਦੁਨੀਆਂ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਲੰਬੀ ਚੌੜੀ ਲਿਸਟ ਹੈ। ਉਨ੍ਹਾਂ ਨੂੰ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ।
ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਕੈਨੇਡਾ ਚ ਬਿਤਾਇਆ ਹੈ। ਆਪਣੀ ਗਾਇਕੀ ਦਾ ਖ਼ਾਸ ਸਫਰ ਵੀ ਉਨ੍ਹਾਂ ਨੇ ਕੈਨੇਡਾ ਤੋਂ ਸ਼ੁਰੂ ਕੀਤਾ ਸੀ। ਜਿਸ ਕਰਕੇ ਕੈਨੇਡਾ ਵਿਖੇ ਵੀ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਕੀਤੀ ਜਾਵੇਗੀ। ਜਿਸ ਦੀ ਜਾਣਕਾਰੀ ਖੁਦ ਰਾਣਾ ਰਣਬੀਰ ਨੇ ਪੋਸਟ ਪਾ ਕੇ ਦਿੱਤੀ ਹੈ।


ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਉੱਤੇ ਸਿੱਧੂ ਮੂਸੇਵਾਲ ਦੀ ਯਾਦ ‘ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਤੇ ਅੰਤਿਮ ਅਰਦਾਸ ਬਾਰੇ ਦੱਸਿਆ ਗਿਆ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਜੋ ਕਿ 5 ਜੂਨ ਦਿਨ ਐਤਵਾਰ ਵਾਲੇ ਦਿਨ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਹੋਵੇਗਾ। ਇਸ ਪੋਸਟ ਉੱਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੇ ਦੁੱਖ ਦੇ ਪ੍ਰਗਟਾਵੇ ਦੇ ਨਾਲ ਇਨਸਾਫ ਦੀ ਮੰਗ ਕਰ ਰਹੇ ਹਨ।

ਦੱਸ ਦਈਏ ਪੰਜਾਬ ‘ਚ ਸਿੱਧੂ ਮੂਸੇਵਾਲਾ ਦਾ ਭੋਗ 8 ਜੂਨ ਨੂੰ ਮਾਨਸਾ ਵਿਖੇ ਹੋਵੇਗਾ। ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ 8 ਤਰੀਕ ਨੂੰ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ ਮਾਨਸਾ ਵਿਖੇ ਹੋਵੇਗੀ। ਕਲਾਕਾਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਮਾਪਿਆਂ ਦੇ ਨਾਲ ਦੁੱਖ ਵੰਡਾ ਰਹੇ ਹਨ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੰਗੇਤਰ ਨੇ ਕਿਹਾ ਹੈ ਕਿ ‘ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗੀ…’
View this post on Instagram