
ਅਦਾਕਾਰਾ ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਫਿੱਟ ਹੀਰੋਇਨਾਂ ਵਿੱਚੋਂ ਇੱਕ ਹੈ। ਮਲਾਇਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਫਿਟਨੈੱਸ ਅਤੇ ਡਾਂਸ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਪ੍ਰਸ਼ੰਸਕ ਵੀ ਮਲਾਇਕਾ ਦੀ ਪੋਸਟ 'ਤੇ ਖੂਬ ਪਿਆਰ ਲੁਟਾਉਂਦੇ ਹਨ। ਮਲਾਇਕਾ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣਾ ਜ਼ਬਰਦਸਤ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਪ੍ਰਸ਼ੰਸਕ ਕਾਫੀ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ : ਕੈਟਰੀਨਾ ਕੈਫ ਨੂੰ ਛੱਡ ਕੇ ਵਿੱਕੀ ਕੌਸ਼ਲ ਕਿਸ ਨਾਲ ਕਰ ਰਹੇ ਨੇ ਰੋਮਾਂਸ? ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਤਸਵੀਰਾਂ

ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਡਾਂਸ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਅਦਾਕਾਰਾ ਪਹਿਲਾਂ ਬਾਥਰੋਬ ਪਹਿਨ ਕੇ ਸਟੈਪ ਕਰ ਰਹੀ ਹੈ ਅਤੇ ਫਿਰ ਅਚਾਨਕ ਸਟਾਈਲਿਸ਼ ਸਫੈਦ ਰੰਗ ਦੀ ਚਮਕੀਲੀ ਡਰੈੱਸ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਮਲਾਇਕਾ ਨੇ ਡਰੈੱਸ ਦੇ ਨਾਲ ਚਿੱਟੇ ਗਹਿਣੇ ਕੈਰੀ ਕੀਤੇ ਹਨ ਅਤੇ ਲਾਲ ਲਿਪਸਟਿਕ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਮਲਾਇਕਾ ਅਰੋੜਾ ਦੀ ਇਸ ਪੋਸਟ 'ਤੇ ਕੁਝ ਸੈਲੇਬਸ ਅਤੇ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦੀ ਵਰਖਾ ਕਰਦੇ ਹੋਏ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਤੁਹਾਡਾ ਹਰ ਕਦਮ ਸ਼ਾਨਦਾਰ ਹੈ।' ਤਾਂ ਉੱਥੇ ਇੱਕ ਪ੍ਰਸ਼ੰਸਕ ਨੇ ਲਿਖਿਆ, 'ਤੁਹਾਡੇ ਤੋਂ ਸੋਹਣਾ ਕੋਈ ਨਹੀਂ ਹੈ।' ਪਰ ਕੁਝ ਯੂਜ਼ਰ ਨੂੰ ਮਲਾਇਕਾ ਦਾ ਇਹ ਲੁੱਕ ਕੁਝ ਜ਼ਿਆਦਾ ਪਸੰਦ ਨਹੀਂ ਆਇਆ ਤੇ ਉਹ ਕਹਿ ਰਹੇ ਨੇ ਮੈਕਅੱਪ ਜ਼ਿਆਦਾ ਹੋ ਗਿਆ ਹੈ।
ਮਲਾਇਕਾ ਅਰੋੜਾ ਜੋ ਕਿ ਅਕਸਰ ਹੀ ਆਪਣੀ ਯੋਗਾ ਅਤੇ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram