ਇੱਕ ਦੂਜੇ ਦੇ ਹੋਏ ਮਿਲਿੰਦ ਗਾਬਾ ਤੇ ਪ੍ਰਿਆ ਬੈਨੀਵਾਲ, ਦੇਖੋ ਵਿਆਹ ਦੀਆਂ ਨਵੀਆਂ ਤਸਵੀਰਾਂ

written by Lajwinder kaur | April 17, 2022

ਛੋਟੇ ਪਰਦੇ ਤੋਂ ਲੈ ਕੇ ਬਾਲੀਵੁੱਡ ਤੱਕ, ਪਿਛਲੇ ਕੁਝ ਸਮੇਂ ਤੋਂ ਕਈ ਸੈਲੇਬਸ ਵਿਆਹ ਦੇ ਬੰਧਨ 'ਚ ਹਨ। ਆਲੀਆ ਅਤੇ ਰਣਬੀਰ ਕਪੂਰ 14 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਸਨ ਅਤੇ ਹੁਣ ਇਸ ਲਿਸਟ 'ਚ ਮਸ਼ਹੂਰ ਗਾਇਕ ਅਤੇ ਰੈਪਰ ਮਿਲਿੰਦ ਗਾਬਾ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ। ਜੀ ਹਾਂ ਮਿਲਿੰਦ ਗਾਬਾ (Millind Gaba) ਨੇ ਵੀ ਆਪਣੀ ਗਰਲਫ੍ਰੈਂਡ ਪ੍ਰਿਆ ਬੈਨੀਵਾਲ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।

ਹੋਰ ਪੜ੍ਹੋ :  Alia-Ranbir marriage reception: ਆਲੀਆ-ਰਣਬੀਰ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

Millind Gaba-Pria Beniwal Wedding:

 

ਆਓ ਤੁਹਾਨੂੰ ਦਿਖਾਉਂਦੇ ਹਾਂ ਮਿਲਿੰਦ ਤੇ ਪ੍ਰਿਆ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ । ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਸੋਨੂ ਨਿਗਮ ਨਵੀਂ ਵਿਆਹੀ ਜੋੜੀ ਦੇ ਲਈ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਆਹ ‘ਚ ਕਈ ਨਾਮੀ ਗਾਇਕ ਸ਼ਾਮਿਲ ਹੋਏ ਸਨ।

ਹੋਰ ਪੜ੍ਹੋ : ਵਿਆਹ ਹੁੰਦੇ ਹੀ ਰਣਬੀਰ ਕਪੂਰ-ਮਹੇਸ਼ ਭੱਟ ਦੀ ਅਣਦੇਖੀ ਤਸਵੀਰ ਹੋਈ ਵਾਇਰਲ, ਜਵਾਈ ਤੇ ਸਹੁਰੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਗਾਇਕ ਮਿਲਿੰਦ ਗਾਬਾ ਨੇ ਹਾਲ ਹੀ ਵਿੱਚ ਪ੍ਰੇਮਿਕਾ ਪ੍ਰਿਆ ਨਾਲ ਮੰਗਣੀ ਕੀਤੀ ਹੈ। ਉਨ੍ਹਾਂ ਨੇ ਆਪਣੀ ਮੰਗਣੀ 'ਚ ਇਕ ਸ਼ਾਨਦਾਰ ਪਾਰਟੀ ਦਿੱਤੀ ਸੀ, ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਮਿਲਿੰਦ ਨੇ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਦੋਂ ਤੋਂ ਹੀ ਉਨ੍ਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਸਨ ।

Millind Gaba-Pria Beniwal Wedding:

ਹੁਣ ਸੋਸ਼ਲ ਮੀਡੀਆ ਉੱਤੇ ਮਿਲਿੰਦ ਤੇ ਪ੍ਰਿਆ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਮਿਲਿੰਦ ਨੇ ਆਪਣੇ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਆਪਣੇ ਵਿਆਹ ਦਾ ਵੈਡਿੰਗ ਸੌਂਗ ‘Shaadi Karke Le Jayega Mujhe’ ਰਿਲੀਜ਼ ਕੀਤਾ, ਜਿਸ ਚ ਉਹ ਆਪਣੀ ਪਤਨੀ ਪ੍ਰਿਆ ਦੇ ਨਾਲ ਅਦਾਕਾਰੀ ਕਰਦੇ ਹੋੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

You may also like