ਦੇਖੋ ਵੀਡੀਓ ਕਿਵੇਂ ਤਾਇਆ-ਤਾਈ ਸੁਣਾ ਰਹੇ ਨੇ ਯੁਵਰਾਜ ਹੰਸ ਦੇ ਲਾਡਲੇ ਨੂੰ ਲੋਰੀਆਂ

Written by  Lajwinder kaur   |  May 19th 2020 05:39 PM  |  Updated: May 19th 2020 05:43 PM

ਦੇਖੋ ਵੀਡੀਓ ਕਿਵੇਂ ਤਾਇਆ-ਤਾਈ ਸੁਣਾ ਰਹੇ ਨੇ ਯੁਵਰਾਜ ਹੰਸ ਦੇ ਲਾਡਲੇ ਨੂੰ ਲੋਰੀਆਂ

ਹਾਲ ਹੀ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਯੁਵਰਾਜ ਹੰਸ ਪਿਤਾ ਬਣੇ ਨੇ । 12 ਮਈ ਨੂੰ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਹੰਸ ਰਾਜ ਹੰਸ ਦੇ ਪਰਿਵਾਰ ਚ ਵਾਧਾ ਤੇ ਰਿਸ਼ਤਿਆਂ ‘ਚ ਤਰੱਕੀ ਹੋ ਗਈ ਹੈ, ਹੰਸ ਰਾਜ ਹੰਸ ਦਾਦਾ ਤੇ ਨਵਰਾਜ ਹੰਸ ਤਾਇਆ ਬਣ ਗਏ ਨੇ । ਜਿਸਦੇ ਚੱਲਦੇ ਸਾਰੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ ।

View this post on Instagram

 

Badi amma love u #hredaan janni ❤ #hredaanyuvraajhans #badiamma

A post shared by @ hredaanyuvraajhans on

ਜਿਸਦੇ ਚੱਲਦੇ ਹਰ ਕੋਈ ਆਪਣੇ ਤਰੀਕੇ ਦੇ ਨਾਲ ਯੁਵਰਾਜ ਦੇ ਲਾਡਲੇ ਲਈ ਆਪਣਾ ਪਿਆਰ ਲੁਟਾ ਰਿਹਾ ਹੈ । ਅਜਿਹੇ ‘ਚ ਨਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ ਜੋ ਕਿ Hredaan ਦੇ ਤਾਇਆ-ਤਾਈ ਬਣ ਗਏ ਨੇ ਅਤੇ ਆਪਣੇ ਭਤੀਜੇ ਲਈ ਲੋਰੀਆਂ ਗਾ ਕੇ ਪਿਆਰ ਜ਼ਾਹਿਰ ਕਰ ਰਹੇ ਨੇ । ਇਸ ਤੋਂ ਪਹਿਲਾਂ ਹੰਸ ਰਾਜ ਹੰਸ ਨੇ ਵੀ ਆਪਣੇ ਪੋਤੇ ਲਈ ਲੋਰੀ ਗਾ ਕੇ ਵਾਟਸਐਪ ਦੇ ਰਾਹੀਂ ਯੁਵਰਾਜ ਹੰਸ ਨੂੰ ਭੇਜੀ ਸੀ ।

 

View this post on Instagram

 

Baday papa loves #hredaan ☺ #hredaanyuvraajhans #badaypapa

A post shared by @ hredaanyuvraajhans on

ਦੱਸ ਦਈਏ ਟੀਵੀ ਅਦਾਕਾਰਾ ਮਾਨਸੀ ਸ਼ਰਮਾ ਤੇ ਪੰਜਾਬੀ ਐਕਟਰ ਯੁਵਰਾਜ ਹੰਸ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰ ਤੋਂ ਬਾਅਦ ਸਾਲ 2019 ‘ਚ ਵਿਆਹ ਕਰਵਾ ਲਿਆ ਸੀ । ਦੋਵਾਂ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network