ਰਣਬੀਰ ਤੇ ਆਲੀਆ ਦੇ ਵਿਆਹ 'ਚ ਨੀਤੂ ਨੇ ਆਪਣੇ ਮਰਹੂਮ ਪਤੀ ਦੀ ਯਾਦ ‘ਚ ਮਹਿੰਦੀ ਨਾਲ ਲਿਖਿਆ ‘ਰਿਸ਼ੀ’

Written by  Lajwinder kaur   |  April 14th 2022 03:12 PM  |  Updated: April 14th 2022 03:12 PM

ਰਣਬੀਰ ਤੇ ਆਲੀਆ ਦੇ ਵਿਆਹ 'ਚ ਨੀਤੂ ਨੇ ਆਪਣੇ ਮਰਹੂਮ ਪਤੀ ਦੀ ਯਾਦ ‘ਚ ਮਹਿੰਦੀ ਨਾਲ ਲਿਖਿਆ ‘ਰਿਸ਼ੀ’

ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਵਿਆਹ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਦੋਹਾਂ ਦੀ ਹਲਦੀ ਦੀ ਰਸਮ ਵੀ ਹੋ ਚੁੱਕੀ ਹੈ, ਜਿਸ 'ਚ ਪਰਿਵਾਰਕ ਮੈਂਬਰ ਸ਼ਾਮਲ ਹੋਏ ਸਨ। ਨੀਤੂ ਕਪੂਰ, ਰਿਧੀਮਾ ਕਪੂਰ, ਸ਼ਾਹੀਨ ਭੱਟ ਅਤੇ ਸੋਨੀ ਰਾਜ਼ਦਾਨ ਨੂੰ ਹਲਦੀ 'ਚ ਜਾਂਦੇ ਦੇਖਿਆ ਗਿਆ। ਨੀਤੂ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਰਿਧੀਮਾ ਨੇ ਸਫੇਦ ਫੁੱਲਦਾਰ ਰੰਗ ਦਾ ਸੂਟ ਪਾਇਆ ਹੋਇਆ ਸੀ। ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ।

ਹੋਰ ਪੜ੍ਹੋ : ਆਲੀਆ-ਰਣਬੀਰ ਦੀ ਸੰਗੀਤ ਸੈਰੇਮਨੀ ਤੋਂ ਪਹਿਲਾਂ ਭੈਣ ਰਿਧੀਮਾ ਅਤੇ ਮਾਂ ਨੀਤੂ ਕਪੂਰ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਮਹਿੰਦੀ ਵਾਲੇ ਹੱਥ ਫਲਾਂਟ ਕਰਦੀਆਂ ਨਜ਼ਰ ਆਈਆਂ

Ranbir Kapoor-Alia Bhatt wedding: Here's what Ranbir will gift his lady love on D-day Image Source: Instagram

ਵੈਸੇ ਤਾਂ ਵਿਆਹ ਦੇ ਫੰਕਸ਼ਨ ਦੇ ਵਿਚਕਾਰ ਵੀ ਨੀਤੂ ਕਪੂਰ ਸੋਸ਼ਲ ਮੀਡੀਆ 'ਤੇ ਐਕਟਿਵ ਨਜ਼ਰ ਆ ਰਹੀ ਹੈ। ਉਹ ਆਪਣੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ 'ਚ ਸ਼ੇਅਰ ਕਰ ਰਹੀ ਹੈ। ਹੁਣ ਨੀਤੂ ਨੇ ਆਪਣੇ ਮਹਿੰਦੀ ਵਾਲੇ ਹੱਥ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਇਸ ਲਈ ਖ਼ਾਸ ਹੈ ਕਿਉਂਕਿ ਨੀਤੂ ਨੇ ਮਹਿੰਦੀ ਦੇ ਨਾਲ ਰਿਸ਼ੀ ਕਪੂਰ ਦਾ ਨਾਮ ਲਿਖਿਆ ਹੈ। ਨੀਤੂ ਦੀ ਇਸ ਫੋਟੋ ਨੂੰ ਦੇਖ ਕੇ ਸਾਫ ਹੈ ਕਿ ਉਹ ਇਸ ਮੌਕੇ 'ਤੇ ਰਿਸ਼ੀ ਕਪੂਰ ਨੂੰ ਬਹੁਤ ਮਿਸ ਕਰ ਰਹੀ ਹੈ।

neetu kapoor shared ali ranbir's wedding some glimps

ਹੋਰ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਨੀਤੂ ਕਪੂਰ ਮਹਿੰਦੀ ਫੰਕਸ਼ਨ ਅਤੇ ਪੂਜਾ ਦੌਰਾਨ ਰਿਸ਼ੀ ਕਪੂਰ ਨੂੰ ਯਾਦ ਕਰਕੇ ਭਾਵੁਕ ਹੋ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਕਪੂਰ ਚਾਹੁੰਦੇ ਸਨ ਕਿ ਉਹ ਰਣਬੀਰ ਅਤੇ ਆਲੀਆ ਦਾ ਵਿਆਹ ਬਹੁਤ ਧੂਮਧਾਮ ਨਾਲ ਕਰਵਾਉਣ। ਦੋਵਾਂ ਦੇ ਵਿਆਹ ਨਾਲ ਜੁੜੀਆਂ ਅਪਡੇਟ ਸਾਹਮਣੇ ਆ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network