ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਰਹਿਣ ਵਾਲੇ ਨਾਰਵੇ ਦੇ ਡਾਂਸ ਗਰੁੱਪ ਨੇ ਪੰਜਾਬੀ ਗੀਤ ‘ਸੌਦਾ ਖਰਾ ਖਰਾ’ ਬਣਾਇਆ ਸ਼ਾਨਦਾਰ ਵੀਡੀਓ

Written by  Lajwinder kaur   |  September 13th 2022 10:18 PM  |  Updated: September 13th 2022 09:48 PM

ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਰਹਿਣ ਵਾਲੇ ਨਾਰਵੇ ਦੇ ਡਾਂਸ ਗਰੁੱਪ ਨੇ ਪੰਜਾਬੀ ਗੀਤ ‘ਸੌਦਾ ਖਰਾ ਖਰਾ’ ਬਣਾਇਆ ਸ਼ਾਨਦਾਰ ਵੀਡੀਓ

Norwegian dance crew's performance on Sauda Khara Khara: ਪੰਜਾਬੀ ਮਿਊਜ਼ਿਕ ਜਿਸ ਨੂੰ ਵਰਲਡ ਵਾਈਡ 'ਚ ਖੂਬ ਪਸੰਦ ਕੀਤਾ ਜਾਂਦਾ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਪੰਜਾਬੀ ਗੀਤਾਂ ਉੱਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਤੁਸੀਂ ਨੱਚਦੇ ਦੇਖਿਆ ਹੋਵੇਗਾ। ਪਰ ਨਾਰਵੇ ਦਾ ਇੱਕ ਡਾਂਸ ਗਰੁੱਪ ਜਿਸ ਨੂੰ ਪੰਜਾਬੀ ਗੀਤਾਂ ਉੱਤੇ ਥਿਰਕਦੇ ਦੇਖਿਆ ਜਾ ਸਕਦਾ ਹੈ।

inside image of norwegian dance crew image source instagram

ਹਾਲ ਹੀ 'ਚ ਕਾਲਾ ਚਸ਼ਮਾ ਗੀਤ 'ਤੇ ਵਿਦੇਸ਼ੀ ਗੈਂਗ ਦਾ ਡਾਂਸ ਕਾਫੀ ਵਾਇਰਲ ਹੋਇਆ ਸੀ। ਇਸ ਵਿਦੇਸ਼ੀ ਗੈਂਗ ਦੇ ਡਾਂਸ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਇਸ ਤੋਂ ਇਲਾਵਾ ਉਹ ਕਈ ਬਾਲੀਵੁੱਡ ਗੀਤਾਂ ਉੱਤੇ ਵੀ ਆਪਣੇ  ਮਜ਼ੇਦਾਰ ਵੀਡੀਓ ਬਣਾ ਚੁੱਕੇ ਹਨ। ਪਰ ਹੁਣ ਇਸ ਡਾਂਸ ਗਰੁੱਪ ਦਾ ਇੱਕ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਗਰੁੱਪ ਦੇ ਮੈਂਬਰ ਪੰਜਾਬੀ ਗੀਤ 'ਸੌਦਾ ਖਰਾ ਖਰਾ’ ਉੱਤੇ ਆਪਣੇ ਮਜ਼ੇਦਾਰ ਅੰਦਾਜ਼ ‘ਚ ਫਨੀ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ : ਪਟੌਦੀ ਘਰਾਣੇ ਨਾਲ ਸਬੰਧ ਰੱਖਣ ਵਾਲੀ ਸਾਰਾ ਅਲੀ ਖ਼ਾਨ ਨਜ਼ਰ ਆਈ ਦੇਸੀ ਅੰਦਾਜ਼ ‘ਚ, ਅਦਾਕਾਰਾ ਦੀ ਸਾਦਗੀ ਦੇਖਕੇ ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

inside image of sauda khara khara song image source instagram

‘ਸੌਦਾ ਖਰਾ ਖਰਾ’ ਗੀਤ ਜੋ ਕਿ ਸਾਲ 2019 'ਚ ਆਈ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ 'ਚ ਸੁਣਨ ਨੂੰ ਮਿਲਿਆ ਸੀ। ਦੱਸ ਦਈਏ ਇਸ ਗਾਣੇ ਨੂੰ ਦਿਲਜੀਤ ਦੋਸਾਂਝ, ਸੁਖਬੀਰ ਤੇ ਧਵਾਨੀ ਭਾਨੁਸ਼ਾਲੀ ਨੇ ਮਿਲਕੇ ਗਾਇਆ ਹੈ।

viral foregin dance gang image source instagram

ਇਸ ਡਾਂਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਕਮੈਂਟਸ ਅਤੇ ਲਾਈਕਸ ਦੀ ਵਰਖਾ ਕਰ ਰਹੇ ਹਨ। ਇਹ ਵੀਡੀਓ ਨੂੰ ਹੁਣ ਤੱਕ ਵੱਖ-ਵੱਖ ਪੇਜ਼ਾਂ 'ਤੇ ਲੱਖਾਂ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਅਧਿਕਾਰਤ ਤੌਰ 'ਤੇ thequickstyle ਨਾਮ ਦੇ ਇੰਸਟਾ ਪੇਜ ਤੋਂ ਵਾਇਰਲ ਹੋਇਆ ਹੈ।

 

View this post on Instagram

 

A post shared by Quick Style (@thequickstyle)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network