ਕੁਲਵਿੰਦਰ ਬਿੱਲਾ ਤੋਂ ਲੈ ਕੇ ਮੈਂਡੀ ਤੱਖੜ ਤੇ ਕਈ ਹੋਰ ਕਲਾਕਾਰਾਂ ਨੇ ‘ਕਾਲਾ ਸ਼ਾਹ ਕਾਲਾ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

Written by  Lajwinder kaur   |  February 12th 2019 12:59 PM  |  Updated: February 12th 2019 12:59 PM

ਕੁਲਵਿੰਦਰ ਬਿੱਲਾ ਤੋਂ ਲੈ ਕੇ ਮੈਂਡੀ ਤੱਖੜ ਤੇ ਕਈ ਹੋਰ ਕਲਾਕਾਰਾਂ ਨੇ ‘ਕਾਲਾ ਸ਼ਾਹ ਕਾਲਾ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

ਪੰਜਾਬੀ ਫਿਲਮ ਜਗਤ ਦੇ ਬਿਹਤਰੀਨ ਕਲਾਕਾਰ ਬਿੰਨੂ ਢਿੱਲੋਂ ਜੋ ਕਿ ਆਪਣੀ ਆਉਣ ਵਾਲੀ ਮੂਵੀ ‘ਕਾਲਾ ਸ਼ਾਹ ਕਾਲਾ’ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਨੇ। ਇਸ ਮੂਵੀ ‘ਚ ਉਹਨਾਂ ਦਾ ਸਾਥ ਦੇ ਰਹੇ ਨੇ ਸਰਗੁਨ ਮਹਿਤਾ ਤੇ ਜੌਰਡਨ ਸੰਧੂ। ਇਸ ਕਾਮੇਡੀ ਫਿਲਮ ‘ਚ ਲਵ ਟ੍ਰੈਂਗਲ ਨੂੰ ਪੇਸ਼ ਕੀਤਾ ਗਿਆ ਹੈ।

 

View this post on Instagram

 

Kulwinder Billa veer .. Thnk u ??Kala Shah Kala 14th of February ??

A post shared by Binnu Dhillon (@binnudhillons) on

 

View this post on Instagram

 

Ghughi Bha ji Thnk u ??Kala Shah Kala 14th February ??

A post shared by Binnu Dhillon (@binnudhillons) on

 

View this post on Instagram

 

Mandy Takhar ji Thnk u ??kala shah Kala ?????

A post shared by Binnu Dhillon (@binnudhillons) on

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕਈ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ, ਜਿਸ ‘ਚ ਪਾਲੀਵੁੱਡ ਦੇ ਕਈ ਨਾਮੀ ਕਲਾਕਾਰਾਂ ਨੇ ‘ਕਾਲਾ ਸ਼ਾਹ ਕਾਲਾ’ ਫਿਲਮ ਦੀ ਪੂਰੀ ਸਟਾਰਾਕਾਸਟ ਨੂੰ ਵਧਾਈਆਂ ਦਿੱਤੀਆਂ ਹਨ। ਪੰਜਾਬ ਦੇ ਦਮਦਾਰ ਕਲਾਕਾਰ ਦੇਵ ਖਰੌੜ, ਮੈਂਡੀ ਤੱਖੜ, ਨਛੱਤਰ ਗਿੱਲ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ ਤੋਂ ਇਲਾਵਾ ਉਹਨਾਂ  ਦੇ ਨਾਲ ਕੰਮ ਕਰ ਚੁੱਕੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਵੀ ਬਿੰਨੂ ਢਿੱਲੋਂ ਦੀ ਪੂਰੀ ਟੀਮ ਨੂੰ ‘ਕਾਲਾ ਸ਼ਾਹ ਕਾਲਾ’ ਮੂਵੀ ਲਈ ਮੁਬਾਰਕਾਂ ਦਿੱਤੀਆਂ ਹਨ।

 

View this post on Instagram

 

Thnk u Kavita ji.. ???kala Shah Kala 14th of February ????

A post shared by Binnu Dhillon (@binnudhillons) on

ਹੋਰ ਵੇਖੋ: ਰਣਵੀਰ ਸਿੰਘ ਦੀ ਇਸ ਡ੍ਰੈੱਸ ਉੱਤੇ ਫੈਨਜ਼ ਨੇ ਕਿਉਂ ਕੀਤੇ ਫਨੀ ਕਮੈਂਟ

ਇਸ ਮੂਵੀ ਦੇ ਟਰੇਲਰ ਤੋਂ ਇਲਾਵਾ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। ਇਸ ਮੂਵੀ ‘ਚ ਕਈ ਹੋਰ ਕਲਾਕਾਰ ਜਿਵੇਂ ਹਾਰਬੀ ਸੰਘਾ, ਨਿਰਮਲ ਰਿਸ਼ੀ , ਕਰਮਜੀਤ ਅਨਮੋਲ, ਗੁਰਮੀਤ ਸੱਜਣ ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ। ਕਾਮੇਡੀ, ਰੋਮਾਂਸ ਤੇ ਇਮੋਸ਼ਨਲ ਡਰਾਮੇ ਨਾਲ ਭਰਪੂਰ ਫਿਲਮ ‘ਕਾਲਾ ਸ਼ਾਹ ਕਾਲਾ’ ਦੀ ਕਹਾਣੀ ਤੇ ਨਿਰਦੇਸ਼ਨ ਖੁਦ ਅਮਰਜੀਤ ਸਿੰਘ ਨੇ ਕੀਤਾ ਹੈ। ‘ਕਾਲਾ ਸ਼ਾਹ ਕਾਲਾ’ ਮੂਵੀ 14 ਫਰਵਰੀ ਯਾਨੀਕਿ ਵੈਲੇਨਟਾਈਨ ਡੇ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 

View this post on Instagram

 

Dev Kharoud veer thnk u ?Kala shah kala ???

A post shared by Binnu Dhillon (@binnudhillons) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network