ਕੈਨੇਡਾ ਦੇ ਨਾਮੀ ਬੈਂਕ ‘Simplii Financial’ ਨੇ ਦਿਲਜੀਤ ਦੋਸਾਂਝ ਨੂੰ ਬ੍ਰਾਂਡ ਅੰਬੈਸਡਰ ਕੀਤਾ ਨਿਯੁਕਤ
ਦਿਲਜੀਤ ਦੋਸਾਂਝ (Diljit Dosanjh)ਅੱਜ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲਿਆ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਪਰ ਗਾਇਕੀ ਦੇ ਖੇਤਰ ‘ਚ ਜੋ ਮੁਕਾਮ ਉਨ੍ਹਾਂ ਨੇ ਹਾਸਿਲ ਕੀਤਾ ਹੈ, ਉਹ ਕੁਝ ਕੁ ਦਿਨਾਂ ‘ਚ ਹੀ ਉਨ੍ਹਾਂ ਨੂੰ ਨਹੀਂ ਮਿਲਿਆ । ਇਸ ਲਈ ਉਨ੍ਹਾਂ ਦੀ ਦਿਨ ਰਾਤ ਦੀ ਅਣਥੱਕ ਮਿਹਨਤ ਹੈ । ਜਿਸ ਦੇ ਸਦਕਾ ਉਹ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਪਾਏ ।ਗਾਇਕੀ ‘ਚ ਨਾਮ ਬਨਾਉਣ ਦੇ ਲਈ ਉਨ੍ਹਾਂ ਨੇ ਕੁਝ ਸਮਾਂ ਗੁਰਦੁਆਰਾ ਸਾਹਿਬ ‘ਚ ਵੀ ਗਾਇਕੀ ਦੇ ਗੁਰ ਵੀ ਸਿੱਖੇ ਸਨ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਕੌਮਾਂਤਰੀ ਪੱਧਰ ‘ਤੇ ਆਪਣਾ ਹੀ ਨਹੀਂ, ਬਲਕਿ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉਹ ਪਹਿਲੇ ਪੰਜਾਬੀ ਸਿਤਾਰੇ ਹਨ, ਜਿਨ੍ਹਾਂ ਨੇ ਕੋਚੇਲਾ ‘ਚ ਪਰਫਾਰਮ ਕੀਤਾ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ਦੀ ਰਿਲੀਜ਼ ਡੇਟ ਦਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ।ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਖੂਬ ਸਰਾਹਿਆ ਅਤੇ ਹੁਣ ਤੱਕ ਉਨ੍ਹਾਂ ਦੀਆਂ ਅਨੇਕਾਂ ਹੀ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ । ਜਿਸ ‘ਚ ਪੰਜਾਬ 1984, ਜੱਟ ਐਂਡ ਜੂਲੀਅਟ,ਜੋੜੀ,ਸੂਰਮਾ, ਬਾਬੇ ਭੰਗੜਾ ਪਾਉਂਦੇ ਨੇ, ਅੰਬਰਸਰੀਆ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ।ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਚਮਕੀਲਾ’ ਵੀ ਰਿਲੀਜ਼ ਹੋਣ ਜਾ ਰਹੀ ਹੈ।
ਦਿਲਜੀਤ ਦੋਸਾਂਝ ਦੀ ਫੈਨ ਫਾਲੋਵਿੰਗ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਹੈ।ਗੋਰੇ ਵੀ ਉਨ੍ਹਾਂ ਦੇ ਗੀਤਾਂ ਨੂੰ ਸੁਣਦੇ ਹਨ।ਹੁਣ ਤੱਕ ਉਹ ਕਈ ਦੇਸ਼ਾਂ ‘ਚ ਪਰਫਾਰਮ ਕਰ ਚੁੱਕੇ ਹਨ।ਦਿਲਜੀਤ ਦੋਸਾਂਝ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸਿੰਪਲੀ ਫਾਈਨੇਸ਼ੀਅਲ (Simplii Financial) ਨੇ ਵੀ ਉਨ੍ਹਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ( brand ambassador) ਵੀ ਨਿਯੁਕਤ ਕੀਤਾ ਹੈ ।
-