ਧਰਮਿੰਦਰ ਦਾ ਨਵਾਂ ਟਵੀਟ ਵੇਖ ਫਿਕਰਾਂ 'ਚ ਪਏ ਫੈਨਜ਼, ਕਿਹਾ -'ਤੁਹਾਨੂੰ ਕਿਤੇ ਨਹੀਂ ਜਾਣ ਦਿਆਂਗੇ'

Written by  Pushp Raj   |  March 04th 2024 07:05 AM  |  Updated: March 04th 2024 07:05 AM

ਧਰਮਿੰਦਰ ਦਾ ਨਵਾਂ ਟਵੀਟ ਵੇਖ ਫਿਕਰਾਂ 'ਚ ਪਏ ਫੈਨਜ਼, ਕਿਹਾ -'ਤੁਹਾਨੂੰ ਕਿਤੇ ਨਹੀਂ ਜਾਣ ਦਿਆਂਗੇ'

Dharmendra Viral Tweet:  ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਦਿਓਲ (Dharmendra) ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਦਾ ਇੱਕ ਨਵਾਂ ਟਵੀਟ ਸੋਸ਼ਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਮੁੜ ਫੈਨਜ਼ ਫਿੱਕਰਾਂ ਦੇ ਵਿੱਚ ਪੈ ਗਏ ਹਨ।

ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਧਰਮਿੰਦਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਫਿਲਮੀ ਪਰਦੇ ਤੋਂ ਦੂਰ ਰਹਿ ਕੇ ਵੀ  ਸੋਸ਼ਲ ਮੀਡੀਆ ਰਾਹੀਂ  ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਧਰਮਿੰਦਰ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਇੱਕ ਹੋਰ ਨਵਾਂ ਟਵੀਟ ਸ਼ੇਅਰ ਕੀਤਾ ਹੈ, ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ।

ਦੱਸਣਯੋਗ ਹੈ ਕਿ ਧਰਮਿੰਦਰ ਦਿਓਲ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਫੈਨਜ਼ ਨੂੰ  ਕੁਝ ਨਾਂ ਕੁਝ ਦੱਸਦੇ ਰਹਿੰਦੇ ਹਨ। ਫੈਨਜ਼ ਵੀ ਅਦਾਕਾਰ ਦੀਆਂ ਪੋਸਟਾਂ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਇਸ 'ਤੇ ਆਪੋ-ਆਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਹਨ।

ਧਰਮਿੰਦਰ ਦਾ ਟਵੀਟ ਵੇਖ ਦੁਚਿੱਤੀ 'ਚ ਪਏ ਫੈਨਜ਼

ਬੀਤੇ ਦਿਨੀਂ ਧਰਮਿੰਦਰ ਨੇ ਆਪਣੇ ਗੋਡੇ 'ਚ ਲੱਗੀ ਸੱਟ ਬਾਰੇ ਫੈਨਜ਼ ਨੂੰ ਜਾਣੂ ਕਰਵਾਇਆ, ਉਨ੍ਹਾਂ ਦੀ ਪੋਸਟ ਨੇ ਫੈਨਜ਼ ਨੂੰ ਪਰੇਸ਼ਾਨ ਕਰ ਦਿੱਤਾ । ਹੁਣ ਇੱਕ ਵਾਰ ਫਿਰ ਉਨ੍ਹਾਂ ਨੇ ਬੁਝਾਰਤਾਂ ਵਿੱਚ ਗੱਲ ਕਰਦੇ ਹੋਏ ਇੱਕ ਅਜੀਬ ਪੋਸਟ ਸ਼ੇਅਰ ਕੀਤੀ ਹੈ।

ਦਰਅਸਲ ਹਾਲ ਹੀ ਵਿੱਚ ਧਰਮਿੰਦਰ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਇੱਕ ਫਿਲਮ ਦੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਤਸਵੀਰ ਵਿੱਚ ਅਦਾਕਾਰ ਦੀ ਇੱਕ ਫਿਲਮ ਦੇ ਸੀਨ ਨੂੰ ਦਰਸਾਇਆ ਗਿਆ ਹੈ, ਪਰ ਜਿਸ ਚੀਜ਼ ਨੇ ਲੋਕਾਂ ਨੂੰ ਹੈਰਾਨ ਕੀਤਾ ਉਹ ਸੀ ਇਸ ਦਾ ਕੈਪਸ਼ਨ। ਧਰਮਿੰਦਰ ਨੇ ਇਸ ਫੋਟੋ ਨਾਲ ਲਿਖਿਆ, 'ਅੱਛਾ ਤੋ ਹਮ ਚਲਤੇ ਹੈ.....।'

ਧਰਮਿੰਦਰ ਦੇ ਟਵੀਟ 'ਤੇ ਫੈਨਜ਼ ਦਾ ਰਿਐਕਸ਼ਨ 

ਬਾਲੀਵੁੱਡ ਦੇ ਚਹੇਤੇ ਅਦਾਕਾਰ ਤੇ ਹੀਮੈਨ ਧਰਮਿੰਦਰ ਦਾ ਟਵੀਟ ਵੇਖ ਫੈਨਜ਼ ਫਿੱਕਰਾਂ 'ਚ ਪੈ ਗਏ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰ ਕੋਲੋਂ ਸਵਾਲ ਪੁੱਛਦੇ ਨਜ਼ਰ ਆਏ ਕਿ ਉਨ੍ਹਾਂ ਨੇ ਅਜਿਹੀ ਕੈਪਸ਼ਨ ਕਿਉਂ ਲਿਖੀ। 

ਇੱਕ ਯੂਜ਼ਰ ਨੇ ਲਿਖਿਆ, 'ਕੀ ਤੁਹਾਨੂੰ ਲੱਗਦਾ ਹੈ ਕਿ ਧਰਮ ਜੀ ਅਸੀਂ ਤੁਹਾਨੂੰ ਕਿਤੇ ਵੀ ਜਾਣ ਦੇਵਾਂਗੇ। ਅਸੀਂ ਤੁਹਾਨੂੰ ਕਿਤੇ ਵੀ ਨਹੀਂ ਜਾਣ ਦੇਵਾਂਗੇ। ਤੁਹਾਨੂੰ ਹਮੇਸ਼ਾ ਸਾਡਾ ਸਾਥ ਦੇਣਾ ਹੋਵੇਗਾ ਅਤੇ ਸਾਡੇ ਸਾਰਿਆਂ ਲਈ ਤੰਦਰੁਸਤ ਰਹਿਣਾ ਵੀ ਹੋਵੇਗਾ। ਲਵ ਯੂ ਧਰਮ ਜੀ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, 'ਜਲਦੀ ਠੀਕ ਹੋ ਜਾਓ ਸਰ।' ਤੁਹਾਨੂੰ ਆਪਣਾ ਗੀਤ ਦੁਬਾਰਾ ਬਣਾਉਣਾ ਪਵੇਗਾ...ਮੈਂ ਜੱਟ ਯਮਲਾ ਪਗਲਾ ਦੀਵਾਨਾ...ਇਤਿ ਸੀ ਬਾਤ ਨਾ ਜਾਨਾ ਕੇ...ਅਸੀਂ ਸਾਰੇ ਤੇਨੂ ਨੂੰ ਬਹੁਤ ਪਿਆਰ ਕਰਦੇ ਹਾਂ।'

ਹੋਰ ਪੜ੍ਹੋ : Jaspal Bhatti Birth Anniversary: ਜਾਣੋ ਕਿੰਝ 'ਫਲਾਪ ਸ਼ੋਅ' ਨੇ ਬਦਲੀ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀ ਕਿਸਮਤ

ਧਰਮਿੰਦਰ ਦਾ ਵਰਕ ਫਰੰਟ 

ਜੇਕਰ ਧਰਮਿੰਦਰ ਦਿਓਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ 88 ਸਾਲ ਦੇ ਹੋ ਚੁੱਕੇ ਹਨ ਅਤੇ ਇਸ ਉਮਰ ਵਿੱਚ ਵੀ ਸਰਗਰਮ ਹਨ। ਪਿਛਲੇ ਸਾਲ ਉਹ ਫਿਲਮ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ 'ਚ ਵੀ ਨਜ਼ਰ ਆਏ ਸਨ। ਉਥੇ ਹੁਣ 2024 'ਚ 'ਤੇਰੀ ਬਾਤੋਂ ਮੇਂ ਏਸਾ ਉਲਝਾ ਜੀਆ' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਅੱਗੇ ਦੋ ਹੋਰ ਫਿਲਮਾਂ 'ਆਪਣੇ 2 ਅਤੇ ਇੱਕੀਸ ਸ਼ਾਮਲ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network