ਹਨੀ ਸਿੰਘ ਦਾ ਅੱਜ ਹੈ ਬਰਥਡੇ, ਜਾਣੋ ਕਿਵੇਂ ਉਤਰਾਅ ਚੜਾਅ ਤੋਂ ਬਾਅਦ ਹਨੀ ਸਿੰਘ ਦੀ ਜ਼ਿੰਦਗੀ ਆਈ ਲੀਹ ‘ਤੇ

Written by  Shaminder   |  March 15th 2024 10:28 AM  |  Updated: March 15th 2024 10:28 AM

ਹਨੀ ਸਿੰਘ ਦਾ ਅੱਜ ਹੈ ਬਰਥਡੇ, ਜਾਣੋ ਕਿਵੇਂ ਉਤਰਾਅ ਚੜਾਅ ਤੋਂ ਬਾਅਦ ਹਨੀ ਸਿੰਘ ਦੀ ਜ਼ਿੰਦਗੀ ਆਈ ਲੀਹ ‘ਤੇ

ਰੈਪਰ ਅਤੇ ਗਾਇਕ ਹਨੀ ਸਿੰਘ (Honey Singh) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਹਨੀ ਸਿੰਘ ਦੀ ਜ਼ਿੰਦਗੀ ਦੀ ਬਹੁਤ ਹੀ ਉਤਰਾਅ ਚੜਾਅ ਭਰੀ ਰਹੀ ਹੈ । ਪਰ ਜ਼ਿੰਦਗੀ ‘ਚ ਆਉਣ ਵਾਲੀ ਹਰ ਮੁਸ਼ਕਿਲ ਦਾ ਮੁਕਾਬਲਾ ਉਨ੍ਹਾਂ ਨੇ ਡਟ ਕੇ ਕੀਤਾ ਹੈ ।

Honey Singh 555.jpg

 ਹੋਰ ਪੜ੍ਹੋ  : ਬਤੌਰ ਪ੍ਰੋਡਿਊਸਰ ਕਿਸੇ ਕਲਾਕਾਰ ਨੂੰ ਪਸੰਦ ਨਹੀਂ ਕਰਦੀ ਅਦਾਕਾਰਾ ਸਰਗੁਨ ਮਹਿਤਾ

ਵਿਵਾਦਾਂ ਨਾਲ ਰਿਹਾ ਨਾਤਾ 

ਪੰਦਰਾਂ ਮਾਰਚ 1983 ਨੂੰ ਜਨਮੇ ਹਨੀ ਸਿੰਘ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਰਿਹਾ ਹੈ।ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਨਾਲ ਉਨ੍ਹਾਂ ਦਾ ਝਗੜਾ ਵੀ ਚਰਚਾ ‘ਚ ਰਹਿ ਚੁੱਕਿਆ ਹੈ। 

urvashi And honey singh.jpg

ਹੁਸ਼ਿਆਰਪੁਰ ‘ਚ ਹੋਇਆ ਜਨਮ 

ਪੰਜਾਬ ਦੇ ਹੁਸ਼ਿਆਰਪੁਰ ‘ਚ ਹਨੀ ਸਿੰਘ ਦਾ ਜਨਮ ਹੋਇਆ ਸੀ । ਉਨ੍ਹਾਂ ਦਾ ਅਸਲ ਹਿਰਦੇਸ਼ ਸਿੰਘ ਹੈ । ਪਰ ਇੰਡਸਟਰੀ ‘ਚ ਉਹ ਹਨੀ ਸਿੰਘ ਦੇ ਨਾਂਅ ਨਾਲ ਮਸ਼ਹੂਰ ਹਨ । ਹਨੀ ਸਿੰਘ ਜਿੱਥੇ ਮਸ਼ਹੂਰ ਰੈਪਰ ਹਨ, ਉੱਥੇ ਹੀ ਉਹ ਇੱਕ ਐਕਟਰ ਵੀ ਹਨ । ਚਾਰ ਬੋਤਲ ਵੋਦਕਾ, ਪਾਰਟੀ ਗੈਟਿੰਗ ਹੌਟ, ਬਲੂ ਆਈਜ਼, ਲਵ ਡੋਜ਼, ਅੰਗਰੇਜ਼ੀ ਬੀਟ ‘ਤੇ, ਤੇਰੇ ‘ਤੇ ਮਰਦਾ ਏ ਗੱਭਰੂ ਸਣੇ ਕਈ ਗੀਤਾਂ ‘ਚ ਉਨ੍ਹਾਂ ਨੇ ਆਪਣੇ ਰੈਪ ਦਾ ਤੜਕਾ ਲਗਾਇਆ ਹੈ।

Finalizing the Split: Honey Singh and Shalini Talwar's Divorce Concludes with Million-Dollar Settlementਕਈ ਮਹੀਨੇ ਗਾਇਬ ਰਹੇ ਇੰਡਸਟਰੀ ਤੋਂ 

ਹਨੀ ਸਿੰਘ ਆਪਣੀ ਗਾਇਕੀ ਦੇ ਨਾਲ –ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਚਰਚਾ ‘ਚ ਰਹੇ ਹਨ। ਆਪਣੀ ਫੈਸ਼ਨ ਸੈਂਸ ਨੂੰ ਲੈ ਕੇ ਵੀ ਉਹ ਚਰਚਾ ‘ਚ ਰਹਿੰਦੇ ਹਨ ।ਕਈ ਮੁੰਡੇ ਉਨ੍ਹਾਂ ਦੇ ਫੈਸ਼ਨ ਨੂੰ ਕਾਪੀ ਵੀ ਕਰਦੇ ਹਨ । ਪਰ ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਹਨੀ ਸਿੰਘ ‘ਤੇ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਹ ਅਠਾਰਾਂ ਮਹੀਨੇ ਤੱਕ ਇੰਡਸਟਰੀ ਤੋਂ ਗਾਇਬ ਰਹੇ ਸਨ । ਜਿਸ ਕਾਰਨ ਇੰਡਸਟਰੀ ‘ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਹੋਣ ਲੱਗ ਪਈਆਂ ਸਨ ।ਪਰ ਹਨੀ ਸਿੰਘ ਨੇ ਮੁੜ ਤੋਂ ਧਮਾਕੇਦਾਰ ਵਾਪਸੀ ਦੇ ਨਾਲ ਫੈਨਸ ਨੂੰ ਹੈਰਾਨ ਕਰ ਦਿੱਤਾ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਬਾਏਪੋਲਰ ਡਿਸਆਰਡਰ ਨਾਂਅ ਦੀ ਬੀਮਾਰੀ ਦੇ ਨਾਲ ਪੀੜਤ ਸਨ ਅਤੇ ਉਨ੍ਹਾਂ ਨੇ ਇਸ ਦੇ ਲਈ ਲੰਮਾ ਸਮਾਂ ਦਵਾਈਆਂ ਦਾ ਸੇਵਨ ਕੀਤਾ ਸੀ।  

ਹਨੀ ਸਿੰਘ ਦਾ ਵਿਆਹ 

ਹਨੀ ਸਿੰਘ ਦਾ ਸ਼ਾਲਿਨੀ ਤਲਵਾਰ ਦੇ ਨਾਲ ਪ੍ਰੇਮ ਵਿਆਹ ਹੋਇਆ ਸੀ । ਵਿਆਹ ਦੇ ਕੁਝ ਸਾਲ ਤਾਂ ਚੰਗੇ ਬੀਤੇ, ਪਰ ਕੁਝ ਸਾਲਾਂ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਸ਼ਾਲਿਨੀ ਦੇ ਨਾਲ ਤਲਾਕ ਤੋਂ ਬਾਅਦ ਇੱਕ ਕੁੜੀ ਦੇ ਨਾਲ ਹਨੀ ਸਿੰਘ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network