ਸੁਰਜੀਤ ਭੁੱਲਰ ਦਾ ਅੱਜ ਹੈ ਜਨਮ ਦਿਨ,ਜਾਣੋ ਕਿਸ ਗਾਇਕ ਦੀ ਹੱਲਾਸ਼ੇਰੀ ਦੇ ਨਾਲ ਬਣੇ ਗਾਇਕ
ਸੁਰਜੀਤ ਭੁੱਲਰ (Surjit Bhullar) ਦਾ ਅੱਜ ਜਨਮ ਦਿਨ (Birthday) ਹੈ। ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੁਰਜੀਤ ਭੁੱਲਰ ਗਾਇਕੀ ਨੂੰ ਕਦੇ ਵੀ ਆਪਣਾ ਪ੍ਰੋਫੈਸ਼ਨ ਨਹੀਂ ਸਨ ਬਨਾਉਣਾ ਚਾਹੁੰਦੇ । ਪਰ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਈ ।ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਨੌਕਰੀ ਕਰਦੇ ਸਨ ।
ਹੋਰ ਪੜ੍ਹੋ : ਜਾਣੋ ਕੌਣ ਹੈ ਅਦਾਕਾਰਾ ਮੈਂਡੀ ਤੱਖਰ ਦਾ ਪਤੀ ਸ਼ੇਖਰ ਕੌਸ਼ਲ
ਸੁਰਜੀਤ ਭੁੱਲਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਕਈ ਗਾਇਕਾਂ ਦੇ ਨਾਲ ਡਿਊਟ ਸੌਂਗ ਵੀ ਗਾਏ । ਜਿਸ ‘ਚ ਸੁਦੇਸ਼ ਕੁਮਾਰੀ, ਸਰਗੀ ਮਾਨ ਸਣੇ ਕਈ ਸਿੰਗਰਸ ਸ਼ਾਮਿਲ ਹਨ ।ਸੁਰਜੀਤ ਭੁੱਲਰ ਦੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਉਨਾਂ ਦੀ ਪਹਿਲੀ ਐਲਬਮ ‘ਮਾਰ ਭਾਗ ਸਿਓਂ ਗੇੜਾ’ ਸੀ । ਸੁਰਜੀਤ ਭੁੱਲਰ ਦਾ ਗਾਇਕੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਕਿਸਮਤ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਈ । ਗਾਇਕੀ ਵਿੱਚ ਕਰੀਅਰ ਬਨਾਉਣ ਪਿੱਛੇ ਸੁਰਜੀਤ ਭੁੱਲਰ ਦੀ ਪਤਨੀ ਰਾਜਬੀਰ ਕੌਰ, ਭਰਜਾਈ ਨਿਰਮਲਜੀਤ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਰਿਹਾ ਹੈ ।
ਸੁਰਜੀਤ ਭੁੱਲਰ ਨੂੰ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਪ੍ਰੇਰਿਤ ਕਰਨ ‘ਚ ਮਰਹੂਮ ਗਾਇਕ ਰਾਜ ਬਰਾੜ ਦਾ ਵੱਡਾ ਹੱਥ ਰਿਹਾ ਹੈ।ਕਿਉਂਕਿ ੧੯੯੫ ‘ਚ ਰਾਜ ਬਰਾੜ ਦੀ ਮੰਗਣੀ ਸੁਰਜੀਤ ਭੁੱਲਰ ਦੇ ਪਿੰਡ ਦੇ ਨਜ਼ਦੀਕ ਹੋਈ ਸੀ । ਰਾਜ ਬਰਾੜ ਦਾ ਸਾਲਾ ਸੁਰਜੀਤ ਭੁੱਲਰ ਦਾ ਵਧੀਆ ਮਿੱਤਰ ਸੀ । ਉਸੇ ਦੇ ਜ਼ਰੀਏ ਸੁਰਜੀਤ ਭੁੱਲਰ ਦੀ ਰਾਜ ਬਰਾੜ ਦੇ ਨਾਲ ਮੁਲਾਕਾਤ ਹੋਈ ਅਤੇ ਇਸ ਤੋਂ ਬਾਅਦ ਸੁਰਜੀਤ ਭੁੱਲਰ ਨੇ ਰਾਜ ਬਰਾੜ ਦੇ ਨਾਲ ਚੰਡੀਗੜ੍ਹ ‘ਚ ਹੀ ਰਹਿਣਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਉਨ੍ਹਾਂ ਦੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਹੋਈ ।
ਪਿੰਡ ਦਾ ਸਰਪੰਚ ਬਣਨ ਦਾ ਮੌਕਾ ਮਿਲਿਆ
ਸੁਰਜੀਤ ਭੁੱਲਰ ਆਪਣੇ ਪਿੰਡ ਦਾ ਸਰਪੰਚ ਵੀ ਰਹਿ ਚੁੱਕੇ ਹਨ । ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।
-