ਪ੍ਰੀਤ ਹਰਪਾਲ ਦਾ ਨਵਾਂ ਗੀਤ ਫ਼ਤਿਹ ਹੋਇਆ ਰਿਲੀਜ਼, ਸਰੋਤਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  April 16th 2019 04:59 PM  |  Updated: April 16th 2019 04:59 PM

ਪ੍ਰੀਤ ਹਰਪਾਲ ਦਾ ਨਵਾਂ ਗੀਤ ਫ਼ਤਿਹ ਹੋਇਆ ਰਿਲੀਜ਼, ਸਰੋਤਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਪ੍ਰੀਤ ਹਰਪਾਲ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਹਰ ਵਰਗ ‘ਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਉਨ੍ਹਾਂ ਦੇ ਜ਼ਿਆਦਾਤਰ ਗੀਤ ਉਹ ਖੁਦ ਹੀ ਲਿਖਦੇ ਹਨ। ਇਸ ਵਾਰ ਪ੍ਰੀਤ ਹਰਪਾਲ ਰੋਮਾਂਟਿਕ ਗੀਤ ਦੀ ਜਗ੍ਹਾ ਬੀਟ ਸੌਂਗ ਲੈ ਕੇ ਆਏ ਹਨ। ਫ਼ਤਿਹ ਗਾਣੇ ਨੂੰ ਪ੍ਰੀਤ ਹਰਪਾਲ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਜਿੰਮ ‘ਚ ਕਸਰਤ ਦੇ ਨਾਲ ਸ਼ਿਪਰਾ ਗੋਇਲ ਦੀ ਗਾਇਕੀ ਤੇ ਭੰਗੜੇ ਦਾ ਜਲਵਾ, ਦੇਖੋ ਵੀਡੀਓ

ਫ਼ਤਿਹ ਗੀਤ ਦੇ ਬੋਲ ਖ਼ੁਦ ਪ੍ਰੀਤ ਹਰਪਾਲ ਨੇ ਲਿਖੇ ਹਨ। ਜੇ ਗੱਲ ਕਰੀਏ ਗੀਤ ਦੇ ਮਿਊਜ਼ਿਕ ਦੀ ਤਾਂ ਹਰਜ ਨਾਗਰਾ ਨੇ ਦਿੱਤਾ ਹੈ। ਗੀਤ ਦੀ ਵੀਡੀਓ ਟਰੁ ਰੂਟਸ ਵੱਲੋਂ ਤਿਆਰ ਕੀਤੀ ਗਈ ਹੈ। ਗੀਤ ਨੂੰ ਪ੍ਰੀਤ ਹਰਪਾਲ ਨੇ ਯੁਵਾ ਮੁੰਡੇ ਦੇ ਪੱਖ ਤੋਂ ਗਾਇਆ ਹੈ, ਜਿਸ ਦਾ ਸੁਭਾਅ ਗਰਮ ਰਹਿੰਦਾ ਹੈ ਪਰ ਫਿਰ ਵੀ ਉਹ ਸਭ ਨੂੰ ਸਤਿਕਾਰ ਦਿੰਦੇ ਹੋਏ ਫ਼ਤਿਹ ਬੁਲਾਉਂਦਾ ਹੈ। ਗੀਤ ‘ਚ ਪ੍ਰੀਤ ਹਰਪਾਲ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ। ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਫ਼ਤਿਹ ਗੀਤ ਨੂੰ ਯੂ-ਟਿਊਬ ਉੱਤੇ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਤੋਂ ਇਲਾਵਾ ਪ੍ਰੀਤ ਹਰਪਾਲ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਪ੍ਰੀਤ ਹਰਪਾਲ ਮੈਂਡੀ ਤੱਖਰ ਨਾਲ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’ ‘ਚ ਇਕੱਠੇ ਦਿਖਾਈ ਦੇਣਗੇ। ਫ਼ਿਲਮ ਲੁੱਕਣ ਮੀਚੀ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network