ਪ੍ਰਿੰਸ ਨਰੂਲਾ ਨੇ ਲਾਈਫ਼ ਪਾਟਨਰ ਯੁਵਿਕਾ ਚੌਧਰੀ ਨੂੰ ਗਿਫ਼ਟ ਕੀਤੀ ‘ਰੇਂਜ ਰੋਵਰ’ ਕਾਰ, ਯੁਵਿਕਾ ਨੇ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

Written by  Lajwinder kaur   |  February 14th 2020 06:37 PM  |  Updated: February 14th 2020 06:46 PM

ਪ੍ਰਿੰਸ ਨਰੂਲਾ ਨੇ ਲਾਈਫ਼ ਪਾਟਨਰ ਯੁਵਿਕਾ ਚੌਧਰੀ ਨੂੰ ਗਿਫ਼ਟ ਕੀਤੀ ‘ਰੇਂਜ ਰੋਵਰ’ ਕਾਰ, ਯੁਵਿਕਾ ਨੇ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

ਪੰਜਾਬ ਦੇ ਡੈਸ਼ਿੰਗ ਬੁਆਏ ਪ੍ਰਿੰਸ ਨਰੂਲਾ ਨੇ ਆਪਣੀ ਲਾਈਫ਼ ਪਾਟਨਰ ਯੁਵਿਕਾ ਚੌਧਰੀ ਨੂੰ ਮਹਿੰਗੀ ਕਾਰ ਤੋਹਫ਼ੇ ‘ਚ ਦਿੱਤੀ ਹੈ। ਜੀ ਹਾਂ ਆਪਣੀ ਇੰਗੇਜਮੈਂਟ ਦੀ ਐਨਵਰਸਰੀ ਵਾਲੇ ਦਿਨ ਪ੍ਰਿੰਸ ਨਰੂਲਾ ਨੇ ਅਦਾਕਾਰਾ ਯੁਵਿਕਾ ਨੂੰ ਰੇਂਜ ਰੋਵਰ ਕਾਰ ਗਿਫ਼ਟ ਕੀਤੀ ਹੈ। ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਐਨਵਰਸਰੀ ਬੇਬੀ ਯੁਵਿਕਾ ਚੌਧਰੀ ਲਵ ਯੂ ਸੋ ਮਚ ਤੇ ਹਾਂ ਮੈਂ ਤੁਹਾਡੇ ਸਾਰੇ ਸੁਫ਼ਨੇ ਪੂਰੇ ਕਰਾਂਗਾ ਭਾਵੇਂ ਉਹ ਛੋਟਾ ਹੋਵੇ ਜਾਂ ਫਿਰ ਵੱਡਾ ਅਤੇ ਇਹ ਤੁਹਾਡਾ ਇੱਕ ਹੋਰ ਗਿਫ਼ਟ #rangerover’

ਹੋਰ ਵੇਖੋ:‘MR ਲੇਲੇ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਵਰੁਣ ਧਵਨ ਨਜ਼ਰ ਆਏ ਇਸ ਅੰਦਾਜ਼ ‘ਚ ਕਿ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਰ ਰਹੇ ਨੇ ਅਜਿਹੇ ਕਮੈਂਟਸ

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਹਮੇਸ਼ਾ ਸਾਥ ਦੇਣ ਲਈ। ਉਧਰ ਯੁਵਿਕਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਫੋਟੋਆਂ ਸ਼ੇਅਰ ਕਰਦੇ ਹੋਏ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਪ੍ਰਿੰਸ ਨਰੂਲਾ ਨੇ ਇਸ ਤੋਂ ਪਹਿਲਾਂ ਵੀ ਯੁਵਿਕਾ ਨੂੰ ਵਿਆਹ ਤੋਂ ਬਾਅਦ ਬੀਐੱਮਡਬਲਿਊ ਕਾਰ ਗਿਫਟ ਕੀਤੀ ਸੀ।

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਦੋਸਤੀ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਦੇ ਦੌਰਾਨ ਹੋਈ ਸੀ ਅਤੇ ਦੋਨਾਂ ਦਰਮਿਆਨ ਪਿਆਰ ਹੋਇਆ ਅਤੇ ਇਹ ਪਿਆਰ ਪਰਵਾਨ ਚੜ੍ਹਿਆ। ਜਿਸ ਤੋਂ ਬਾਅਦ ਸਾਲ 2018 ‘ਚ ਦੋਵਾਂ ਨੇ ਪੰਜਾਬੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਲਿਆ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network