ਆਪਣੇ ਦੂਜੇ ਵਿਆਹ ਨੂੰ ਲੈ ਕੇ ਅਦਾਕਾਰਾ ਦਲਜੀਤ ਕੌਰ ਬੇਹੱਦ ਖੁਸ਼; ਪੱਕੀ ਸਹੇਲੀ ਦੇ ਨਾਲ ਜੰਮ ਕੇ ਨੱਚਦੀ ਨਜ਼ਰ ਆਈ ਅਦਾਕਾਰਾ

ਟੀਵੀ ਅਦਾਕਾਰਾ ਦਲਜੀਤ ਕੌਰ ਜਲਦ ਹੀ ਦੂਜੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੀ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

Written by  Lajwinder kaur   |  February 17th 2023 02:08 PM  |  Updated: February 17th 2023 02:08 PM

ਆਪਣੇ ਦੂਜੇ ਵਿਆਹ ਨੂੰ ਲੈ ਕੇ ਅਦਾਕਾਰਾ ਦਲਜੀਤ ਕੌਰ ਬੇਹੱਦ ਖੁਸ਼; ਪੱਕੀ ਸਹੇਲੀ ਦੇ ਨਾਲ ਜੰਮ ਕੇ ਨੱਚਦੀ ਨਜ਼ਰ ਆਈ ਅਦਾਕਾਰਾ

Dalljiet Kaur super excited for her second wedding: ਵਿਆਹ ਅਜਿਹਾ ਬੰਧਨ ਹੈ ਜੋ ਕਿ ਦੋ ਲੋਕਾਂ ਨੂੰ ਇੱਕ ਖ਼ਾਸ ਰਿਸ਼ਤੇ ਵਿੱਚ ਬੰਧਦਾ ਹੈ। ਪਰ ਕਈ ਵਾਰ ਵਿਆਹ ਦੇ ਵਿੱਚ ਅਜਿਹੀ ਪਰਿਸਥਿਤੀਆਂ ਆ ਜਾਂਦੀਆਂ ਨੇ ਤੇ ਇਹ ਰਿਸ਼ਤਾ ਟੁੱਟਣ ਦੇ ਕਗਾਰ ਉੱਤੇ ਆ ਜਾਂਦਾ ਹੈ ਅਤੇ ਉਹ ਤਲਾਕ ਲੈ ਲੈਂਦੇ ਹਨ। ਅਜਿਹਾ ਹੀ ਦਰਦ ਟੀਵੀ ਅਦਾਕਾਰਾ ਦਲਜੀਤ ਕੌਰ ਨੇ ਆਪਣੇ ਪਹਿਲੇ ਵਿਆਹ ਦੇ ਵਿੱਚ ਹੰਢਾਇਆ ਸੀ। 

ਹੋਰ ਪੜ੍ਹੋ : ਕੀ ਸੰਨੀ ਦਿਓਲ ਬਣਨ ਜਾ ਰਹੇ ਨੇ ਸਹੁਰਾ ਸਾਬ੍ਹ? ਵੈਲੇਨਟਾਈਨ ਡੇਅ 'ਤੇ ਕਰਨ ਦਿਓਲ ਮਿਸਟਰੀ ਗਰਲ ਨਾਲ ਆਏ ਨਜ਼ਰ

image Source : Instagram

ਦਲਜੀਤ ਕੌਰ ਦਾ ਪਹਿਲਾ ਵਿਆਹ

ਦੱਸ ਦਈਏ ਬਿੱਗ ਬੌਸ 16 ਫੇਮ ਸ਼ਾਲੀਨ ਭਨੋਟ ਕਈ ਸਾਲ ਪਹਿਲਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹੇ ਸੀ। ਉਨ੍ਹਾਂ ਦੀ ਪਤਨੀ ਦਲਜੀਤ ਕੌਰ ਨੇ ਸ਼ਾਲੀਨ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਏ ਸੀ। ਉਦੋਂ ਹੀ ਦਲਜੀਤ ਸ਼ਾਲੀਨ ਤੋਂ ਵੱਖ ਹੋ ਗਈ ਸੀ। ਦੋਵਾਂ ਦਾ ਇੱਕ ਬੇਟਾ ਹੈ, ਜੋ ਆਪਣੀ ਮਾਂ ਨਾਲ ਰਹਿੰਦਾ ਹੈ। ਹੁਣ ਦਲਜੀਤ ਕੌਰ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਨਿਖਿਲ ਪਟੇਲ ਨਾਂ ਦੇ ਐਨਆਰਆਈ ਨਾਲ ਵਿਆਹ ਕਰਵਾ ਰਹੀ ਹੈ। ਉਨ੍ਹਾਂ ਦੀ ਮੰਗਣੀ ਹੋ ਗਈ ਹੈ। 

image Source : Instagram

ਆਪਣੇ ਦੂਜੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਹੈ ਦਲਜੀਤ ਕੌਰ

ਟੀਵੀ ਅਦਾਕਾਰਾ ਦਲਜੀਤ ਕੌਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਮੰਗਣੀ ਦੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਮਾਰਚ 2023 ਵਿੱਚ ਵਿਆਹ ਕਰਵਾਉਣ ਜਾ ਰਹੀ ਹੈ।


image Source : Instagram

ਸਹੇਲੀ ਨਾਲ ਕੀਤਾ ਸਾਂਝਾ ਕੀਤਾ ਡਾਂਸ ਵੀਡੀਓ

ਆਪਣੇ ਵਿਆਹ ਨੂੰ ਲੈ ਕੇ ਪੱਬਾਂ ਭਾਰ ਹੋਈ ਪਈ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੀ ਪੱਕੀ ਸਹੇਲੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਦੋਵੇਂ ਜਣੀਆਂ ਜੰਮ ਕੇ ਨੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦਲਜੀਤ ਨੇ ਆਪਣੀ ਸਹੇਲੀ ਦੇ ਲਈ ਇੱਕ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਹੈ। ਪ੍ਰਸ਼ੰਸਕ ਇਸ ਵੀਡੀਓ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ। 


image Source : Instagram

‘ਕੁਲਵਧੂ’ ਅਤੇ ‘ਗੁੱਡਨ ਤੁਮ ਸੇ ਨਾ ਹੋ ਪਾਏਗਾ’ ਵਰਗੇ ਟੀਵੀ ਸ਼ੋਅਸ ‘ਚ ਨਜ਼ਰ ਆ ਚੁੱਕੀ ਦਲਜੀਤ ਕੌਰ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਨਿਖਿਲ ਨੂੰ ਉਹ ਪਿਆਰ ਦੇ ਨਾਲ ਨਿੱਕ ਬੁਲਾਉਂਦੀ ਹੈ। ਸਤੰਬਰ ਮਹੀਨੇ ‘ਚ ਦੋਵਾਂ ਦੀ ਮੁਲਾਕਾਤ ਹੋਈ ਸੀ । ਨਿਖਿਲ ਵੀ ਦਲਜੀਤ ਵਾਂਗ ਸਿੰਗਲ ਪੈਰੇਂਟ ਹਨ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ ।- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network