ਦਾਲਾਂ 'ਚ ਹੈ ਭਰਪੂਰ ਮਾਤਰਾ 'ਚ ਪ੍ਰੋਟੀਨ, ਇਸ ਤਰ੍ਹਾਂ ਖਾਣ ਨਾਲ ਮਿਲੇਗਾ ਦੁੱਗਣਾ ਫਾਇਦਾ

written by Shaminder | February 03, 2022

ਦਾਲਾਂ (Pulses)'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ । ਦਾਲਾਂ ਸ਼ਾਕਾਹਾਰੀ ਲੋਕਾਂ ਦੇ ਲਈ ਪ੍ਰੋਟੀਨ ਦਾ ਵਧੀਆ ਜ਼ਰੀਆ ਹਨ । ਕਈ ਲੋਕ ਪੁੰਗਰੀਆਂ ਹੋਈਆਂ ਦਾਲਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨੀਆਂ ਜਾਂਦੀਆਂ ਹਨ।ਅਸਲ ਵਿੱਚ ਦਾਲਾਂ ਦੇ ਹਰ ਦਾਣੇ ਦੇ ਅੰਦਰ ਕੁਦਰਤ ਨੇ ਭਵਿੱਖੀ ਪੌਦੇ ਲਈ ਵਿਸ਼ੇਸ਼ ਤੱਤਾਂ ਦੀ ਸਥਾਪਨਾ ਕੀਤੀ ਹੁੰਦੀ ਹੈ। ਇਸ ਭਵਿੱਖੀ ਪੌਦੇ ਲਈ ਦਾਣੇ ਅੰਦਰ ਪੋਸ਼ਟਿਕ ਭੋਜਣ ਵੀ ਜਮ੍ਹਾਂ ਕੀਤਾ ਹੋਇਆ ਹੁੰਦਾ ਹੈ।

pulses image from google

ਹੋਰ ਪੜ੍ਹੋ  : ਅਫਸਾਨਾ ਖ਼ਾਨ ਅਤੇ ਸਾਜ਼ ਵਿਆਹ ਦਾ ਕਾਰਡ ਦੇਣ ਐਮੀ ਵਿਰਕ ਦੇ ਘਰ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ

ਜਦੋਂ ਦਾਣਾ ਪੁੰਗਰਣ ਲੱਗਦਾ ਹੈ ਤਾਂ ਉਸ ਅੰਦਰ ਕੁਝ ਅਜਿਹੇ ਐਨਜ਼ਾਈਮ ਰਿਸਣ ਲੱਗਦੇ ਹਨ ਜੋ ਦਾਣੇ ਅੰਦਰ ਜਮ੍ਹਾਂ ਪਏ ਭੋਜਨ ਨੂੰ ਘੋਲ ਕੇ ਉਸ ਨੂੰ ਸਰਲ ਰੂਪ ਵਿੱਚ ਬਦਲਣ ਲਗਦੇ ਹਨ ਤਾਂ ਜੋ ਨਵਾਂ ਜਨਮ ਰਿਹਾ ਪੌਦਾ ਸੌਖਿਆਂ ਹੀ ਉਸ ਭੋਜਨ ਦਾ ਸੋਖਣ ਕਰ ਸਕੇ। ਦਾਲਾਂ 'ਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ ।

pulses ,, image from google

ਕਈ ਲੋਕ ਉਬਲੀਆਂ ਹੋਈਆਂ ਦਾਲਾਂ ਵੀ ਖਾਂਦੇ ਹਨ । ਇਸ ਤੋਂ ਇਲਾਵਾ ਛੋਲੇ ਵੀ ਬੜੇ ਚਾਅ ਦੇ ਨਾਲ ਖਾਧੇ ਜਾਂਦੇ ਹਨ ।ਇਸ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ । ਪਰ ਜੋ ਲੋਕ ਮਾਂਸਾਹਾਰੀ ਨਹੀਂ ਹਨ ਅਤੇ ਮੀਟ ਮੱਛੀ ਨਹੀਂ ਖਾਣਾ ਚਾਹੁੰਦੇ ਉਨ੍ਹਾਂ ਦੇ ਲਈ ਦਾਲਾਂ ਵਰਦਾਨ ਸਾਬਿਤ ਹੋ ਸਕਦੀਆਂ ਹਨ । ਦਾਲਾਂ ਪ੍ਰੋਟੀਨਸ ਸਬੰਧੀ ਸਾਰੀਆਂ ਕਮੀਆਂ ਨੂੰ ਪੂਰਾ ਕਰਦੀਆਂ ਹਨ । ਦਾਲਾਂ 'ਚ ਹੈ ਭਰਪੂਰ ਮਾਤਰਾ 'ਚ ਪ੍ਰੋਟੀਨ, ਇਸ ਤਰ੍ਹਾਂ ਖਾਣ ਨਾਲ ਮਿਲੇਗਾ ਦੁੱਗਣਾ ਫਾਇਦਾ

 

You may also like