‘ਪੰਜਾਬ ਦੇ ਸੁਪਰ ਸ਼ੈੱਫ’ ਸੀਜ਼ਨ-4, ਸ਼ੁਰੂ ਹੋਣ ਜਾ ਰਿਹਾ ਹੈ 18 ਜਨਵਰੀ ਤੋਂ

written by Lajwinder kaur | January 14, 2019

ਪੀਟੀਸੀ ਨੈੱਟਵਰਕ ਵੱਲੋਂ ਕਰਵਾਇਆ ਜਾਂਦਾ ਸ਼ੋਅ ‘ਪੰਜਾਬ ਦੇ ਸੁਪਰ ਸ਼ੈੱਫ’ ਸੀਜ਼ਨ ਚਾਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਪ੍ਰਸਾਰਨ ਤੁਸੀਂ ਅਠਾਰਾਂ ਜਨਵਰੀ ਤੋਂ ਸ਼ਾਮ ਸੱਤ ਵਜੇ ਹਰ ਸ਼ੁੱਕਰਵਾਰ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ਤੇ ਪੀਟੀਸੀ ਦੀ ਸੁਪਰ ਸ਼ੈੱਫ ਸ਼ੋਅ ਨੂੰ ਅੰਮ੍ਰਿਤਾ ਰਾਏਚੰਦ ਵੱਲੋਂ ਜੱਜ ਕੀਤਾ ਜਾ ਰਿਹਾ ਹੈ। ਵੱਖੋ ਵੱਖ ਹਿੱਸਿਆ ਤੋਂ ਆਏ ਪ੍ਰਤੀਯੋਗੀ ਇਸ ਸ਼ੋਅ ‘ਚ ਆਪਣੀ ਕੁਕਿੰਗ ਦੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਗੇ।

https://www.facebook.com/ptcpunjabi/videos/751615281860534/

ਹੋਰ ਵੇਖੋ: ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ

ਇਸ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਐਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਛਿਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਤੇ ਹੁਣ ਇਸ ਸ਼ੋਅ ਦਾ ਕਾਫਿਲਾ ਅੱਗੇ ਵੱਧਦੇ ਸੀਜ਼ਨ ਚਾਰ ਤੱਕ ਪਹੁੰਚ ਗਿਆ ਹੈ, ਤੇ ਸਰੋਤਿਆਂ ਵੱਲੋਂ ਇਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

You may also like