ਕਿਸਾਨਾਂ ਦੇ ਦਿੱਲੀ ਮਾਰਚ ਨੂੰ ਪੰਜਾਬੀ ਕਲਾਕਾਰ ਵੀ ਦੇ ਰਹੇ ਸਮਰਥਨ, ਕਿਸਾਨਾਂ ਦੀ ਸੇਵਾ ‘ਚ ਜੁਟੇ ਕਲਾਕਾਰ

written by Shaminder | December 02, 2020

ਕਿਸਾਨਾਂ ਦਾ ਦਿੱਲੀ ਮਾਰਚ ਜਾਰੀ ਹੈ । ਪੰਜਾਬ ਦੇ ਲੱਗਪੱਗ ਹਰ ਗਾਇਕ ਅਤੇ ਕਲਾਕਾਰ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ । ਕਈ ਗਾਇਕ ਤਾਂ ਇਸ ਮਾਰਚ ‘ਚ ਖੁਦ ਪਹੁੰਚੇ ਹਨ । ਜਿਸ ‘ਚ ਗਾਇਕ ਅੰਮ੍ਰਿਤ ਮਾਨ, ਬੱਬੂ ਮਾਨ, ਪਰਮੀਸ਼ ਵਰਮਾ, ਕੰਵਰ ਗਰੇਵਾਲ, ਹਰਫ ਚੀਮਾ ਸਣੇ ਕਈ ਗਾਇਕ ਸ਼ਾਮਿਲ ਰਹੇ । kisan ਅੰਮ੍ਰਿਤ ਮਾਨ ਜੌਰਡਨ ਸੰਧੂ ਤੇ ਦਿਲਪ੍ਰੀਤ ਢਿੱਲੋਂ ਸਣੇ ਕਈ ਗਾਇਕ ਕਿਸਾਨਾਂ ਦੇ ਇਸ ਧਰਨੇ ‘ਚ ਪਹੁੰਚ ਕੇ ਕਿਸਾਨਾਂ ਦੀ ਸੇਵਾ ‘ਚ ਜੁਟੇ ਹੋਏ ਹਨ । ਖਾਲਸਾ ਏਡ ਦੇ ਵਲੰਟੀਅਰਾਂ ਦੇ ਨਾਲ ਰਲ ਕੇ ਇਨ੍ਹਾਂ ਗਾਇਕਾਂ ਨੇ ਲੰਗਰ ਦੀ ਸੇਵਾ ਕੀਤੀ । ਹੋਰ ਪੜ੍ਹੋ : ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਪਾਈ ਝਾੜ, ਸੋਸ਼ਲ ਮੀਡੀਆ ’ਤੇ ਕੀਤੀ ਬੋਲਤੀ ਬੰਦ
khalsa Aid ਖਾਲਸਾ ਏਡ ਵੱਲੋਂ ਵੀ ਕੁਝ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਗਏ ਹਨ । ਇਸ ਦੇ ਨਾਲ ਹੀ ਗਾਇਕ ਜੌਰਡਨ ਸੰਧੂ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । dilpreet,jordan and amrit ਦੱਸ ਦਈਏ ਕਿ ਵਿਗਿਆਨ ਭਵਨ ਵਿਖੇ ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਮੀਟਿੰਗ ਖ਼ਤਮ ਹੋਈ। ਇਸ ਬੈਠਕ 'ਚ ਫੈਸਲਾ ਲਿਆ ਗਿਆ ਹੈ ਕਿ 3 ਦਸੰਬਰ ਨੂੰ ਇਕ ਹੋਰ ਗੱਲਬਾਤ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਕੁਝ ਲੈ ਕੇ ਜਾਣਗੇ। ਜਦਕਿ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅੰਦੋਲਨ ਮੁਲਤਵੀ ਕਰਨ ਲਈ ਕਿਹਾ।

 
View this post on Instagram
 

A post shared by Jordan Sandhu (@jordansandhu)

ਕੇਂਦਰੀ ਖੇਤੀਬਾੜੀ ਮੰਤਰੀ ਨਾਲ ਦਿੱਲੀ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਕਿਸਾਨ ਲੀਡਰ ਚੰਦਾ ਸਿੰਘ ਨੇ ਕਿਹਾ ਕਿ, "ਸਾਡਾ ਅੰਦੋਲਨ ਜਾਰੀ ਰਹੇਗਾ। ਸਰਕਾਰ ਤੋਂ ਕੁਝ ਲੈ ਕੇ ਜਾਵਾਂਗੇ। ਜੇ ਸਰਕਾਰ ਸ਼ਾਂਤੀ ਚਾਹੁੰਦੀ ਹੈ ਤਾਂ ਉਸ ਨੂੰ ਲੋਕਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਅਸੀਂ ਮੁਲਾਕਾਤ ਲਈ ਪਰਸੋਂ ਫਿਰ ਆਵਾਂਗੇ।"  

0 Comments
0

You may also like