ਰਘੂਰਾਮ ਤੇ ਨਤਾਲੀ ਨੇ ਦਿੱਤੀ ਬੇਬੀ ਸ਼ਾਵਰ ਪਾਰਟੀ, ਤਸਵੀਰਾਂ ਆਈਆਂ ਸਾਹਮਣੇ

Written by  Lajwinder kaur   |  November 17th 2019 03:06 PM  |  Updated: November 17th 2019 03:06 PM

ਰਘੂਰਾਮ ਤੇ ਨਤਾਲੀ ਨੇ ਦਿੱਤੀ ਬੇਬੀ ਸ਼ਾਵਰ ਪਾਰਟੀ, ਤਸਵੀਰਾਂ ਆਈਆਂ ਸਾਹਮਣੇ

ਟੀਵੀ ਦੇ ਰਿਐਲਟੀ ਸ਼ੋਅ ਰੋਡੀਜ਼ ਤੋਂ ਮਸ਼ਹੂਰ ਹੋਏ ਰਘੂਰਾਮ ਜੋ ਕਿ ਬਹੁਤ ਜਲਦ ਪਿਤਾ ਬਣਨ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇੰਨਾ ਪਿਆਰਾ, ਮਜ਼ੇਦਾਰ ਇਹ # ਬੇਬੀ ਸ਼ਾਵਰ! ਇੰਨੇ ਪਿਆਰ ਅਤੇ ਨਿੱਘੀਆਂ ਇੱਛਾਵਾਂ ਸਾਨੂੰ ਆਪਣੇ ਆਲੇ-ਦੁਆਲੇ ਮਹਿਸੂਸ ਹੋ ਰਹੀਆਂ ਸਨ! ਧੰਨਵਾਦ ਦੋਸਤੋ’

ਹੋਰ ਵੇਖੋ:‘ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਇਹੋ ਜੇ ਲੋਕਾਂ ਨੂੰ ਦੇ ਦੇਈ ਕਿਸੇ ਵੀ ਮਾਂ ਨੂੰ ਇਦਾਂ ਨਾ ਰੁਲਣਾ ਪਵੇ’- ਮਨਜੀਤ ਸਹੋਤਾ

ਇਸ ਤਸਵੀਰਾਂ ‘ਚ ਉਹ ਆਪਣੀ ਪਤਨੀ ਨਤਾਲੀ ਡੀ ਲੁਸੀਓ ਤੇ ਕੁਝ ਖਾਸ ਦੋਸਤਾਂ ਦੇ ਨਾਲ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਰਘੂਰਾਮ ਨੇ ਆਪਣੀ ਗਰਲ ਫਰੇਂਡ ਨਤਾਲੀ ਡੀ ਲੁਸੀਓ ਨਾਲ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਇਹ ਰਘੂਰਾਮ ਦਾ ਦੂਜਾ ਵਿਆਹ ਹੈ। ਰਘੂਰਾਮ ਟੀਵੀ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ਦੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network