ਸਾਊਥ ਅਦਾਕਾਰ ਰਾਣਾ ਦੁੱਗਾਬਾਤੀ ਨੇ ਇੰਸਟਾਗ੍ਰਾਮ ਨੂੰ ਕਿਹਾ ਅਲਵਿਦਾ, ਡਿਲੀਟ ਕੀਤੀਆਂ ਸਾਰੀਆਂ ਪੋਸਟਾਂ

written by Pushp Raj | August 09, 2022

Rana Daggubati said goodbye to Instagram: ਫ਼ਿਲਮ 'ਬਾਹੂਬਲੀ' 'ਚ ਨੈਗੇਟਿਵ ਕਿਰਦਾਰ ਨਾਲ ਲੋਕਾਂ 'ਤੇ ਆਪਣੀ ਛਾਪ ਛੱਡਣ ਵਾਲੇ ਅਦਾਕਾਰ ਰਾਣਾ ਦੁੱਗਾਬਾਤੀ ਨੇ ਇੰਸਟਾਗ੍ਰਾਮ ਤੋਂ ਦੂਰੀ ਬਣਾ ਲਈ ਹੈ। ਅਦਾਕਾਰ ਨੇ ਆਪਣੀਆਂ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਅਦਾਕਾਰ ਨੇ ਅਜਿਹਾ ਕਿਉਂ ਕੀਤਾ।

Image Source: Twitter

ਜਾਣਕਾਰੀ ਮੁਤਾਬਕ ਸਾਊਥ ਅਦਾਕਾਰ ਰਾਣਾ ਦੁੱਗਾਬਾਤੀ ਨੇ ਆਪਣੇ ਇੰਸਟਾਗ੍ਰਾਮ ਤੋਂ ਸਾਰੀਆਂ ਹੀ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਹਾਲਾਂਕਿ, ਉਸ ਆਪਣੀਆਂ ਰੀਲਾਂ ਨੂੰ ਨਹੀਂ ਹਟਾਇਆ ਹੈ। ਰਾਣਾ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਦੱਸ ਦਈ ਕਿ ਅਦਾਕਾਰ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ। ਰਾਣਾ ਦੁੱਗਾਬਾਤੀ ਦੇ ਇੰਸਟਾਗ੍ਰਾਮ ਉੱਤੇ ਲੱਖਾਂ ਫਾਲੋਅਰਸ ਹਨ। ਅਦਾਕਾਰ ਨੂੰ ਇੰਸਟਾ 'ਤੇ ਕਰੀਬ 47 ਲੱਖ ਲੋਕ ਫਾਲੋ ਕਰਦੇ ਹਨ।

Image Source: Twitter

ਰਾਣਾ ਦੁੱਗਾਬਾਤੀ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਛੱਡਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਟੱਵਿਟਰ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ ਇਸ ਪੋਸਟ 'ਚ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਅਜਿਹਾ ਕਦੋਂ ਕਰਨ ਜਾ ਰਹੇ ਹਨ। ਟਵਿੱਟਰ 'ਤੇ ਉਨ੍ਹਾਂ ਨੇ ਲਿਖਿਆ, 'ਕੰਮ ਚੱਲ ਰਿਹਾ ਹੈ। ਫਿਲਹਾਲ ਮੈਂ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਿਹਾ ਹਾਂ। ਮੈਂ ਤੁਹਾਨੂੰ ਫਿਲਮਾਂ ਵਿੱਚ ਮਿਲਾਂਗਾ। ਸਾਰਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਆਸ਼ੀਰਵਾਦ।'

ਹਾਲ ਹੀ 'ਚ ਰਾਣਾ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਇਸ ਮੌਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ 'ਚ ਰਾਣਾ ਆਪਣੀ ਪਤਨੀ ਨਾਲ ਆਈਫਲ ਟਾਵਰ ਕੋਲ ਕੈਂਡਲ ਲਾਈਟ ਡਿਨਰ ਕਰਦੇ ਨਜ਼ਰ ਆਏ। ਪ੍ਰਸ਼ੰਸਕਾਂ ਨੂੰ ਅਦਾਕਾਰ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ।

Image Source: Twitter

ਹੋਰ ਪੜ੍ਹੋ: RRR ਦੇ ਡਾਇਰੈਕਟਰ ਨਾਲ ਕੰਮ ਕਰ ਰਹੇ ਨੇ ਮਹੇਸ਼ ਬਾਬੂ, ਐਸ.ਰਾਜਮੌਲੀ ਬਾਰੇ ਕਹੀ ਇਹ ਖ਼ਾਸ ਗੱਲ

ਜੇਕਰ ਅਦਾਕਾਰ ਦੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਣਾ ਨੂੰ ਆਖ਼ਰੀ ਵਾਰ ਤੇਲਗੂ ਫ਼ਿਲਮ 'ਵਿਰਾਟਪਰਵਮ' 'ਚ ਦੇਖਿਆ ਗਿਆ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸਾਈ ਪੱਲਵੀ ਨੇ ਵੀ ਕੰਮ ਕੀਤਾ ਸੀ। ਫਿਲਮਾਂ ਤੋਂ ਇਲਾਵਾ ਉਹ ਨਾਇਡੂ ਨਾਂ ਦੀ ਸੀਰੀਜ਼ 'ਚ ਵੀ ਰੁੱਝੇ ਹੋਏ ਹਨ। ਇਹ ਮਸ਼ਹੂਰ ਅਮਰੀਕੀ ਸ਼ੋਅ ਡੋਨੋਵਨ ਦਾ ਹਿੰਦੀ ਰੀਮੇਕ ਹੈ। ਇਸ ਸੀਰੀਜ਼ 'ਚ ਦੱਖਣੀ ਸੁਪਰਸਟਾਰ ਵੈਂਕਟੇਸ਼ ਵੀ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਅੰਕਲ ਨਾਲ ਕੰਮ ਕਰਨ 'ਤੇ ਸੋਸ਼ਲ ਮੀਡੀਆ 'ਤੇ ਖੁਸ਼ੀ ਜ਼ਾਹਰ ਕੀਤੀ ਹੈ।

You may also like