ਰਣਬੀਰ ਕਪੂਰ ਨੇ ਐਸਐਸ ਰਾਜਮੌਲੀ ਨਾਲ ਲਿਆ ਸਾਊਥ ਇੰਡੀਅਨ ਖਾਣੇ ਦਾ ਮਜ਼ਾ, ਵੇਖੋ ਵੀਡੀਓ

written by Pushp Raj | August 24, 2022

Ranbir Kapoor enjoys South Indian food: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਬ੍ਰਹਮਾਸਤਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਰਣਬੀਰ ਕਪੂਰ ਆਪਣੀ ਇਸ ਫ਼ਿਲਮ ਦਾ ਪ੍ਰਮੋਸ਼ਨ ਕਰਨ ਲਈ ਚੇਨਈ ਪਹੁੰਚੇ। ਇਥੇ ਰਣਬੀਰ ਕਪੂਰ, ਸਾਊਥ ਫ਼ਿਲਮਾਂ ਦੇ ਮਸ਼ਹੂਰ ਡਾਇਰੈਕਟਰ ਐਸਐਸ ਰਾਜਮੌਲੀ ਤੇ ਸਾਊਥ ਸੁਪਰ ਸਟਾਰ ਨਾਗਾਅਰਜੁਨ ਨਾਲ ਸਾਊਥ ਇੰਡੀਅਨ ਖਾਣੇ ਦਾ ਮਜ਼ਾ ਲਿਆ।

image From intsagram

ਇਸ ਦੌਰਾਨ ਆਰਕੇ ਆਪਣੀ ਫ਼ਿਲਮ ਬ੍ਰਹਮਾਸਤਰ ਦੇ ਪ੍ਰਮੋਸ਼ਨ ਲਈ ਚੇਨਈ ਪਹੁੰਚੇ। ਇਥੇ ਉਹ ਇਡਲੀ-ਸਾਂਭਰ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਰਣਬੀਰ ਕਪੂਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਨੂੰ ਵਾਇਰਲ ਭਯਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ, ਰਣਬੀਰ ਕਪੂਰ ਚੇਨਈ ਵਿੱਚ ਇੱਕ ਕੇਲੇ ਦੇ ਪੱਤੇ 'ਤੇ ਸਾਊਥ ਇੰਡੀਅਨ ਖਾਣੇ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਸਾਊਥ ਇੰਡੀਅਨ ਖਾਣਾ ਖਾਂਦੇ ਹੋਏ ਰਣਬੀਰ ਦੇ ਚਿਹਰੇ 'ਤੇ ਇੱਕ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਉਹ ਐਸਐਸ ਰਾਜਮੌਲੀ ਤੇ ਨਾਗਾਅਰਜੁਨ ਵਾਂਗ ਹੱਥ ਨਾਲ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ।

image From intsagram

ਰਣਬੀਰ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਬੇਜ ਟਰਾਊਜ਼ਰ 'ਤੇ ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਹੈਂਡਸਮ ਨਜ਼ਰ ਆ ਰਹੇ ਹਨ। ਰਣਬੀਰ ਦੀ ਇਸ ਵਾਇਰਲ ਵੀਡੀਓ ਉੱਤੇ ਫੈਨਜ਼ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਲਿੱਪ ਦੇ ਅੰਤ ਵਿੱਚ, ਰਣਬੀਰ ਸਾਊਥ ਸੁਪਰਸਟਾਰ ਨਾਗਾਰਜੁਨ ਅਤੇ ਮਸ਼ਹੂਰ ਨਿਰਦੇਸ਼ਕ ਐਸਐਸ ਰਾਜਾਮੌਲੀ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬ੍ਰਹਮਾਸਤਰ' ਦੀ ਰਿਲੀਜ਼ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਅਸਲ ਜ਼ਿੰਦਗੀ ਦੀ ਜੋੜੀ ਰਣਬੀਰ ਕਪੂਰ ਅਤੇ ਆਲਿਆ ਭੱਟ ਪਹਿਲੀ ਵਾਰ ਪਰਦੇ 'ਤੇ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ।

image From intsagram

ਹੋਰ ਪੜ੍ਹੋ: ਯਾਮੀ ਗੌਤਮ ਨੇ ਪਤੀ ਆਦਿਤਿਆ ਧਰ ਨਾਲ ਮਾਤਾ ਨੈਨਾ ਦੇਵੀ ਦੇ ਕੀਤੇ ਦਰਸ਼ਨ, ਵੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਫਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਰਣਬੀਰ-ਆਲਿਆ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਨਾਗਾਰਜੁਨ ਨਜ਼ਰ ਆਉਣ ਵਾਲੇ ਹਨ, ਜਦੋਂਕਿ ਮੌਨੀ ਰਾਏ ਨੈਗੇਟਿਵ ਰੋਲ 'ਚ ਨਜ਼ਰ ਆਵੇਗੀ।

 

View this post on Instagram

 

A post shared by Viral Bhayani (@viralbhayani)

You may also like