ਭੀੜ ‘ਚ ਰਣਵੀਰ ਸਿੰਘ ਦੇ ਕਿਸੇ ਨੇ ਮਾਰਿਆ ਥੱਪੜ, ਵੀਡੀਓ ਵਾਇਰਲ

written by Lajwinder kaur | September 14, 2022

Ranveer Singh news: ਮਸ਼ਹੂਰ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੂੰ ਹਾਲ ਹੀ ਵਿੱਚ ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਅਵਾਰਡਸ 2022 ਵਿੱਚ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰ ਦੇ ਕਈ ਵੀਡੀਓ ਵਾਇਰਲ ਹੋਏ। ਇਸ ਅਵਾਰਡ ਪ੍ਰੋਗਰਾਮ ‘ਚ ਉਹ ਵ੍ਹਾਈਟ ਰੰਗ ਦੇ ਆਊਟਫਿੱਟ 'ਚ ਕਾਫੀ ਸ਼ਾਨਦਾਰ ਲੱਗ ਰਹੇ ਸੀ ਪਰ ਇਸ ਦੌਰਾਨ ਅਦਾਕਾਰ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਨੀਂ ਭੀੜ ‘ਚ ਬਾਡੀਗਾਰਡ ਜਾਂ ਫਿਰ ਕਿਸੇ ਫੈਨ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਇਹ ਵੀ ਮੰਨ ਰਹੇ ਹਨ ਕਿ ਭੀੜ ਵਿੱਚ ਰਣਵੀਰ ਸਿੰਘ ਨੂੰ ਥੱਪੜ ਮਾਰਿਆ ਗਿਆ। ਐਕਟਰ ਦਾ ਰਿਐਕਸ਼ਨ ਅਜਿਹਾ ਸੀ ਕਿ ਉਨ੍ਹਾਂ ਨੂੰ ਥੱਪੜ ਲੱਗਿਆ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਰਹਿਣ ਵਾਲੇ ਨਾਰਵੇ ਦੇ ਡਾਂਸ ਗਰੁੱਪ ਨੇ ਪੰਜਾਬੀ ਗੀਤ ‘ਸੌਦਾ ਖਰਾ ਖਰਾ’ ਬਣਾਇਆ ਸ਼ਾਨਦਾਰ ਵੀਡੀਓ

allu arjun and ranveer singh image source twitter

ਹਾਲ ਹੀ 'ਚ ਰਣਵੀਰ ਸਿੰਘ ਨੂੰ ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਅਵਾਰਡਜ਼ 2022 ਦੇ ਰੈੱਡ ਕਾਰਪੇਟ 'ਤੇ ਧਮਾਕੇਦਾਰ ਅੰਦਾਜ਼ 'ਚ ਐਂਟਰੀ ਕਰਦੇ ਦੇਖਿਆ ਗਿਆ। ਇਸ ਦੌਰਾਨ ਸੁਪਰਸਟਾਰ ਰਣਵੀਰ ਸਿੰਘ ਦੀ ਇੱਕ ਝਲਕ ਦੇਖਣ ਲਈ ਕਾਫੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਬਾਡੀਗਾਰਡਾਂ ਨੂੰ ਵੀ ਰਣਵੀਰ ਸਿੰਘ ਨੂੰ ਲੋਕਾਂ ਤੋਂ ਬਚਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।

viral video ranveer singh image source youtube

ਇਸ ਦੌਰਾਨ ਅਦਾਕਾਰ ਨਾਲ ਅਜਿਹੀ ਘਟਨਾ ਵਾਪਰੀ ਕਿ ਰਣਵੀਰ ਸਿੰਘ ਖੁਦ ਵੀ ਹੈਰਾਨ ਰਹਿ ਗਏ। ਦਰਅਸਲ SIIMA ਈਵੈਂਟ ਦੌਰਾਨ ਰਣਵੀਰ ਸਿੰਘ ਨੂੰ ਪ੍ਰਸ਼ੰਸਕਾਂ ਤੋਂ ਬਚਾਉਣ ਲਈ ਬਾਡੀਗਾਰਡਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਡੀਆ ਰਿਪੋਰਟਸ ਮੁਤਾਬਿਕ ਇਸ ਭੀੜ ਤੋਂ ਬਚਾਉਣ ਸਮੇਂ ਕਿਸੇ ਇੱਕ ਬਾਡੀਗਾਰਡ ਦਾ ਗਲਤੀ ਨਾਲ ਅਭਿਨੇਤਾ ਦੇ ਥੱਪੜ ਲੱਗ ਗਿਆ।

actor ranveer singh image source youtube

ਰਣਵੀਰ ਸਿੰਘ ਨੂੰ ਅਚਾਨਕ ਇਹ ਥੱਪੜ ਲੱਗਾ ਤਾਂ ਉਹ ਵੀ ਹੈਰਾਨ ਰਹਿ ਗਏ। ਹਾਲਾਂਕਿ ਅਭਿਨੇਤਾ ਨੇ ਉਸ ਸਮੇਂ ਇਸ ਘਟਨਾ ਨੂੰ ਕਾਫੀ ਸਪੋਰਟੀ ਹੈਂਡਲ ਕੀਤਾ ਸੀ। ਥੱਪੜ ਲੱਗਣ ਤੋਂ ਬਾਅਦ ਅਭਿਨੇਤਾ ਨੂੰ ਆਪਣੀ ਗੱਲ੍ਹ ਨੂੰ ਸਹਿਲਾਉਂਦੇ ਹੋਏ ਦੇਖਿਆ ਗਿਆ। ਪਰ ਫਿਰ ਕੁਝ ਦੇਰ ਬਾਅਦ ਹੱਸਦੇ ਹੋਏ ਬਾਕੀ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿੱਚਣ 'ਚ ਰੁੱਝ ਗਏ। ਰਣਵੀਰ ਸਿੰਘ ਦੇ ਇਸ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਜਿਸ ਤੋਂ ਬਾਅਦ ਲੋਕ ਰਣਵੀਰ ਸਿੰਘ ਦੇ ਹਾਵ-ਭਾਵ ਦੀ ਖੂਬ ਤਾਰੀਫ ਕਰਦੇ ਨਜ਼ਰ ਆ ਰਹੇ ਹਨ। Bolly Spot ਨਾਮ ਦੇ ਇੱਕ ਯੂਟਿਊਬ ਚੈਨਲ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

You may also like