ਬਾਦਸ਼ਾਹ ਨੇ ਦੱਸਿਆ ਕਿਵੇਂ ‘ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਪ੍ਰਭਾਵਿਤ ਹੋਏ ਡਰੇਕ’

written by Lajwinder kaur | September 25, 2022 07:17pm

Sidhu Moose Wala News: ਪੰਜਾਬੀ ਮਿਊਜ਼ਿਕ ਜਗਤ ਦੇ ਸੁਪਰ ਸਟਾਰ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ। ਪਰ ਅਜੇ ਵੀ ਪ੍ਰਸ਼ੰਸਕ ਤੇ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਾਦਸ਼ਾਹ ਨੇ ਆਪਣੇ ਇੱਕ ਸ਼ੋਅ ਦੇ ਦੌਰਾਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਆਪਣੀ ਦਿਲ ਦੀਆਂ ਗੱਲਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿਉਂ ਡਰੇਕ ਵਰਗੇ ਇੰਟਰਨੈਸ਼ਨਲ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਪ੍ਰਭਾਵਿਤ ਸਨ।

ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਦਰਿਆਦਿਲੀ ਦੇ ਅਹਿਸਾਨ ਕੁਰੈਸ਼ੀ ਨੇ ਸੁਣਾਏ ਕਿੱਸੇ, ਸੁਣ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਹੋ ਜਾਣਗੀਆਂ ਨਮ!

sidhu moose wala latest pic viral Image Source: Twitter

ਰੈਪਰ ਬਾਦਸ਼ਾਹ ਨੇ ਦੱਸਿਆ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਇੱਕ ਖ਼ਾਸ ਵਾਈਬ ਹੁੰਦੀਆਂ ਸਨ। ਜਿਸ ਕਰਕੇ ਡਰੇਕ ਵੀ ਮੂਸੇ ਵਾਲਾ ਦੇ ਗੀਤਾਂ ਦੇ ਬੋਲਾਂ ਨੂੰ ਬਿਨਾਂ ਸਮਝੇ ਸਿੱਧੂ ਤੋਂ ਪ੍ਰਭਾਵਿਤ ਹੋਏ। ਇਸ ਤੋਂ ਇਲਾਵਾ ਬਾਦਸ਼ਾਹ ਨੇ ਕਿਹਾ ਕਿ ਸਿੱਧੂ ਹਮੇਸ਼ਾ ਅਮਰ ਰਹੇਗਾ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਤੇ ਡਰੇਕ ਨੇ ਪੋਸਟ ਪਾ ਕੇ ਦੁੱਖ ਜਤਾਇਆ ਸੀ ਇਸ ਤੋਂ ਇਲਾਵਾ ਆਪਣੇ ਲਾਈਵ ਸ਼ੋਅ 'ਚ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ।

'Love Struck' song: Fan creates track collaborating Sidhu Moose Wala and Drake Image Source: Twitter

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਜਵਾਹਰਕੇ ਪਿੰਡ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੀ ਮੌਤ ਦੇ ਇਨਸਾਫ ਲਈ ਲੜਾਈ ਲੜ ਰਹੇ ਹਨ। ਸਿੱਧੂ ਮੂਸੇਵਾਲਾ ਬਹੁਤ ਸਾਰੇ ਸੁਪਰ ਹਿੱਟ ਗੀਤ ਆਪਣੇ ਪਿੱਛੇ ਛੱਡ ਗਏ ਹਨ। ਹਾਲ ਹੀ 'ਚ ਉਨ੍ਹਾਂ ਦੇ ਯੂਟਿਊਬ ਚੈਨਲ ਨੂੰ ਡਾਇਮੰਡ ਬਟਨ ਹਾਸਿਲ ਹੋਇਆ ਹੈ।

Sidhu Moose Wala's mother asks murderers, 'Why was Sidhu punished for his manager?' Image Source: Twitter

Sidhu Moose Wala News: ਸਿੱਧੂ ਮੂਸੇਵਾਲਾ ਦੀ ਸੋਸ਼ਲ ਟੀਮ ਨੇ ਸਾਂਝੀ ਕੀਤੀ ਮਰਹੂਮ ਗਾਇਕ ਦੀ ਇੱਕ ਹੋਰ ਤਸਵੀਰ, ਫੈਨਜ਼ ਹੋਏ ਭਾਵੁਕ

You may also like