ਰਤਨ ਰਾਜਪੂਤ ਨੇ ਸਟ੍ਰਗਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸੁਣਾਇਆ ਦਿਲ ਦਹਿਲਾਉਣ ਵਾਲਾ ਕਿੱਸਾ

Written by  Lajwinder kaur   |  September 25th 2022 04:29 PM  |  Updated: September 25th 2022 04:32 PM

ਰਤਨ ਰਾਜਪੂਤ ਨੇ ਸਟ੍ਰਗਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸੁਣਾਇਆ ਦਿਲ ਦਹਿਲਾਉਣ ਵਾਲਾ ਕਿੱਸਾ

Ratan Rajput Shares Shocking Casting Couch Ordeal: ਰਤਨ ਰਾਜਪੂਤ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਦਿਖਾਉਂਦੀ ਰਹਿੰਦੀ ਹੈ। ਹਾਲ ਹੀ 'ਚ ਰਤਨ ਰਾਜਪੂਤ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਅਦਾਕਾਰਾ ਨੇ ਆਪਣੇ ਤਾਜ਼ਾ ਵੀਲੌਗ ਵਿੱਚ ਫਿਲਮ ਇੰਡਸਟਰੀ ਵਿੱਚ ਹੋ ਰਹੇ ਕਾਸਟਿੰਗ ਕਾਊਚ ਦਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਅੱਜ ਤੋਂ 14 ਸਾਲ ਪਹਿਲਾਂ 60-65 ਸਾਲ ਦੇ ਇੱਕ ਨਿਰਮਾਤਾ ਨੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਤਨ ਦਾ ਵਿਰੋਧ ਕਰਨ 'ਤੇ ਨਿਰਮਾਤਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦੀ ਬੇਟੀ ਵੀ ਫਿਲਮਾਂ 'ਚ ਡੈਬਿਊ ਕਰਦੀ ਹੈ ਤਾਂ ਉਹ ਉਸ ਨਾਲ ਅਜਿਹਾ ਕਰਨ ਤੋਂ ਨਹੀਂ ਝਿਜੇਗਾ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਇੱਕ ਫਿਰ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ‘Tujh Mein Rab Dikhta Hai’ ਗੀਤ ਗਾ ਕੇ ਲੁੱਟੀ ਵਾਹ ਵਾਹੀ, ਦੇਖੋ ਵਾਇਰਲ ਵੀਡੀਓ

inside image of ratan raajput

ਤੁਹਾਨੂੰ ਦੱਸ ਦੇਈਏ ਕਿ ਰਤਨ ਰਾਜਪੂਤ ਨੇ ਆਪਣੇ ਤਾਜ਼ਾ ਵੀਲੌਗ ਵਿੱਚ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, "ਅੱਜ ਤੋਂ 14 ਸਾਲ ਪਹਿਲਾਂ ਦੀ ਗੱਲ ਹੈ। ਮੈਂ ਮੁੰਬਈ ਗਈ ਸੀ। ਉਦੋਂ ਮੇਰੀ ਮੁਲਾਕਾਤ ਇੱਕ 60-65 ਸਾਲ ਦੇ ਬੁੱਢੇ ਸਖ਼ਸ਼ ਨਾਲ ਹੋਈ। ਉਸ ਨੇ ਮੇਰੀ ਬੇਇੱਜ਼ਤੀ ਕੀਤੀ।

ਅਦਾਕਾਰਾ ਨੇ ਅੱਗੇ ਦੱਸਿਆ ਕਿ ਉਸ ਬੁੱਢੇ ਨੇ ਕਿਹਾ ਕਿ ‘ਤੇਰਾ ਪੂਰਾ ਮੇਕ ਓਵਰ ਕਰਨਾ ਪਵੇਗਾ। ਇਹ ਸਭ ਕਰਨ ਲਈ ਲਗਭਗ 2 ਤੋਂ ਢਾਈ ਲੱਖ ਰੁਪਏ ਦਾ ਖਰਚ ਆਵੇਗਾ। ਇਹ ਤਾਂ ਹੋ ਗਿਆ, ਪਰ, ਮੈਂ ਤੁਹਾਡੇ ਤੇ ਲੱਖਾਂ ਰੁਪਏ ਦਾ ਖਰਚਾ ਕਿਉਂ ਕਰਾਂ? ਸੋ ਤੈਨੂੰ ਮੇਰੇ ਨਾਲ ਦੋਸਤੀ ਕਰਨੀ ਪਵੇਗੀ।"

viral video of ratan rajput

ਇਹ ਸਭ ਸੁਣ ਕੇ ਰਤਨ ਬਹੁਤ ਡਰ ਗਈ। ਅਦਾਕਾਰਾ ਨੇ ਦੱਸਿਆ ਕਿ "ਇਹ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਦੀ ਉਮਰ ਦੇ ਬਰਾਬਰ ਹੋਵੋਗੇ, ਮੈਂ ਤੁਹਾਡੇ ਨਾਲ ਦੋਸਤੀ ਕਿਵੇਂ ਕਰ ਸਕਦੀ ਹਾਂ? ਹਾਂ, ਮੈਂ ਤੁਹਾਡੀ ਇੱਜ਼ਤ ਕਰਦੀ ਹਾਂ। ਮੈਂ ਜਿਵੇਂ ਤੁਸੀਂ ਕਹੋਗੇ, ਮੈਂ ਕਰਾਂਗੀ। ਇਸ ਤੋਂ ਬਾਅਦ ਉਹ ਆਦਮੀ ਮੇਰੇ 'ਤੇ ਗੁੱਸੇ ਹੋ ਗਿਆ ਅਤੇ ਕਹਿਣ ਲੱਗਾ ਕਿ ਮੈਂ ਕੋਈ ਗਾਈਡ-ਵਾਈਡ ਨਹੀਂ ਕਰਾਂਗਾ, ਇੱਥੇ ਸਿਰਫ ਦੋਸਤੀ ਹੁੰਦੀ ਹੈ। ਜੇਕਰ ਤੁਸੀਂ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣਾ ਚਾਹੁੰਦੇ ਹੋ ਤਾਂ ਇਹ ਡਰਾਮਾ ਬੰਦ ਕਰੋ। ਸਮਾਰਟ ਬਣੋ।"

Ratan Raajputh schoking video-min

ਰਤਨ ਨੇ ਅੱਗੇ ਦੱਸਿਆ ਕਿ ਉਸ ਸਖ਼ਸ਼ ਨੇ ਕਿਹਾ, 'ਸੁਣੋ, ਜੇਕਰ ਮੇਰੀ ਧੀ ਵੀ ਅਭਿਨੇਤਰੀ ਬਣਨ ਲਈ ਆਵੇਗੀ ਤਾਂ ਮੈਂ ਉਸ ਨਾਲ ਵੀ ਅਜਿਹਾ ਹੀ ਕਰਦਾ।' ਇਸ ਤੋਂ ਬਾਅਦ ਰਤਨ ਦੀ ਬੋਲਤੀ ਬੰਦ ਹੋ ਗਈ। ਉਹ ਹੈਰਾਨ ਸੀ। ਰਤਨ ਨੇ ਕਿਹਾ, ਮੈਂ ਕਿਸੇ ਤਰ੍ਹਾਂ ਉਥੋਂ ਨਿਕਲ ਆਈ। ਉਸ ਆਦਮੀ ਨੇ ਕੁਝ ਨਹੀਂ ਕੀਤਾ, ਪਰ ਉਸ ਦੀਆਂ ਗੱਲਾਂ ਦਾ ਮੇਰੇ 'ਤੇ ਬਹੁਤ ਬੁਰਾ ਪ੍ਰਭਾਵ ਪਿਆ। ਮੈਂ ਇੱਕ ਮਹੀਨੇ ਤੱਕ ਕਿਸੇ ਨੂੰ ਵੀ ਨਹੀਂ ਮਿਲੀ।

 

ਰਤਨ ਨੇ ਖੁਲਾਸਾ ਕੀਤਾ ਕਿ ਇਸ ਘਟਨਾ ਤੋਂ ਬਾਅਦ ਉਹ ਇੰਨੀ ਡਰ ਗਈ ਸੀ ਕਿ ਉਸਨੇ ਕਦੇ ਵੀ ਫਿਲਮਾਂ 'ਚ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਰਤਨ ਨੇ ਕਿਹਾ ਕਿ ਮੈਨੂੰ ਉਹ ਗੱਲਾਂ ਯਾਦ ਕਰਕੇ ਬਹੁਤ ਗੁੱਸਾ ਆਉਂਦਾ ਹੈ। ਜੇ ਉਹ ਇਨਸਾਨ ਮੈਨੂੰ ਲੱਭ ਜਾਵੇ ਤਾਂ ਮੈਂ ਉਸਦੇ ਮੂੰਹ 'ਤੇ ਜੁੱਤੀਆਂ ਮਾਰਾ, ਜਿਸ ਮੂੰਹ ਨਾਲ ਉਸਨੇ ਆਪਣੀ ਧੀ ਬਾਰੇ ਇੰਨੇ ਗਲਤ ਸ਼ਬਦ ਕੱਢੇ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network