ਸਲਮਾਨ ਖ਼ਾਨ ਨੇ ਭੈਣ ਅਰਪਿਤਾ ਦੇ ਘਰ ਕੀਤੀ ਭਗਵਾਨ ਗਣਪਤੀ ਦੀ ਪੂਜਾ, ਵੇਖੋ ਵੀਡੀਓ

written by Pushp Raj | September 01, 2022

Salman Khan worships Lord Ganapati: ਬਾਲੀਵੁੱਡ ਸੈਲੇਬਸ ਹਰ ਸਾਲ ਧੂਮਧਾਮ ਨਾਲ ਗਣਪਤੀ ਪੂਜਾ ਦਾ ਆਯੋਜਨ ਕਰਦੇ ਹਨ। ਬੀ ਟਾਊਨ ਵਿੱਚ ਕਈ ਸੈਲੇਬਸ ਆਪਣੇ ਘਰ ਭਗਵਾਨ ਗਣੇਸ਼ ਦਾ ਸਵਾਗਤ ਬੜੀ ਧੂਮਧਾਮ ਨਾਲ ਕਰਦੇ ਹਨ। ਹਾਲ ਹੀ ਵਿੱਚ ਗਣੇਸ਼ ਚਤੁਰਥੀ ਦੇ ਮੌਕੇ 'ਤੇ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਨੇ ਵੀ ਪੂਰੇ ਪਰਿਵਾਰ ਨਾਲ ਗਣਪਤੀ ਬੱਪਾ ਦਾ ਸਵਾਗਤ ਕੀਤਾ। ਸਲਮਾਨ ਖ਼ਾਨ ਨੇ ਇਸ ਖ਼ਾਸ ਮੌਕੇ ਦੀਆਂ ਝਲਕੀਆਂ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

Image Source: Instagram

ਹਰ ਸਾਲ ਵਾਂਗ ਇਸ ਸਾਲ ਵੀ ਅਰਪਿਤਾ ਖ਼ਾਨ ਨੇ ਆਪਣੇ ਘਰ ਬਹੁਤ ਹੀ ਧੂਮਧਾਮ ਨਾਲ ਗਣਪਤੀ ਬੱਪਾ ਦਾ ਸਵਾਗਤ ਕੀਤਾ। ਅਰਪਿਤਾ ਦੇ ਘਰ ਕਈ ਬਾਲੀਵੁੱਡ ਸੈਲੇਬਸ ਭਗਵਾਨ ਗਣਪਤੀ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ।

ਸਲਮਾਨ ਖ਼ਾਨ ਨੇ ਵੀ ਇਸ ਖ਼ਾਸ ਮੌਕੇ ਉੱਤੇ ਭੈਣ ਅਰਪਿਤਾ ਦੇ ਘਰ ਜਾ ਕੇ ਗਣਪਤੀ ਬੱਪਾ ਦੇ ਦਰਸ਼ਨ ਕੀਤੇ ਅਤੇ ਆਰਤੀ ਕੀਤੀ। ਸਲਮਾਨ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਗਣੇਸ਼ ਚਤੁਰਥੀ ਦੇ ਇਸ ਜਸ਼ਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ।

Image Source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖ਼ਾਨ ਨੇ ਕੈਪਸ਼ਨ ਵਿੱਚ ਲਿਖਿਆ- ਗਣਪਤੀ ਬੱਪਾ ਮੋਰਿਆ🙏🏼। ਵੀਡੀਓ 'ਚ ਸਲਮਾਨ ਚਿੱਟੇ ਰੰਗ ਦੀ ਕਮੀਜ਼ ਅਤੇ ਡੈਨੀਮ ਜੀਂਸ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਦੇ ਵਿੱਚ ਸਲਮਾਨ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਰਪਿਤਾ ਅਤੇ ਆਯੂਸ਼ ਆਰਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਲਮਾਨ ਖ਼ਾਨ ਦੀ ਮਾਂ ਸਲਮਾ ਤੇ ਉਨ੍ਹਾਂ ਦੇ ਪਿਤਾ ਸਲੀਮ ਵੀ ਆਰਤੀ ਕਰਦੇ ਹੋਏ ਨਜ਼ਰ ਆਏ। ਇਸ ਪੂਜਾ ਦੌਰਾਨ ਪਰਿਵਾਰਕ ਮੈਂਬਰਾਂ ਨੇ ਸਲਮਾਨ ਖ਼ਾਨ ਦੀ ਸਲਾਮਤੀ ਲਈ ਅਰਦਾਸ ਵੀ ਕੀਤੀ।

ਗਣਪਤੀ ਪੂਜਾ ਲਈ ਅਰਪਿਤਾ ਅਤੇ ਆਯੁਸ਼ ਸ਼ਰਮਾ ਦੇ ਘਰ ਕਈ ਸੈਲੇਬਸ ਪਹੁੰਚੇ ਸਨ। ਕੈਟਰੀਨਾ ਕੈਫ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਪਹੁੰਚੀ। ਇਸ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜ਼ਾ, ਸੋਹੇਲ ਖਾਨ ਸਣੇ ਹੋਰਨਾਂ ਕਈ ਸੈਲੇਬਸ ਵੀ ਪੂਜਾ ਵਿੱਚ ਸ਼ਾਮਿਲ ਹੋਏ।

Image Source: Instagram

ਹੋਰ ਪੜ੍ਹੋ: ਗਾਇਕਾ ਨੀਤੀ ਮੋਹਨ Sa Re Ga Ma Pa Lil Champs 9 ਮੁੜ ਬਤੌਰ ਜੱਜ ਆਵੇਗੀ ਨਜ਼ਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਜਲਦ ਹੀ ਕੈਟਰੀਨਾ ਕੈਫ ਦੇ ਨਾਲ 'ਟਾਈਗਰ 3' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ 'ਕਿਸ ਕਾ ਭਾਈ... ਕਿਸੀ ਕੀ ਜਾਨ' 'ਚ ਪੂਜਾ ਹੇਗੜੇ ਦੇ ਨਾਲ ਨਜ਼ਰ ਆਉਣਗੇ। ਇਹ ਫਿਲਮ ਐਕਸ਼ਨ, ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਹੋਣ ਜਾ ਰਹੀ ਹੈ। ਹਾਲ ਹੀ 'ਚ ਇਸ ਫਿਲਮ ਤੋਂ ਉਨ੍ਹਾਂ ਦਾ ਲੁੱਕ ਸਾਹਮਣੇ ਆਇਆ ਹੈ। ਸਲਮਾਨ ਆਖ਼ਰੀ ਵਾਰ ਆਪਣੇ ਜੀਜਾ ਆਯੁਸ਼ ਸ਼ਰਮਾ ਦੇ ਨਾਲ ਫ਼ਿਲਮ ਫਾਈਨਲ ਵਿੱਚ ਨਜ਼ਰ ਆਏ ਸਨ।

 

View this post on Instagram

 

A post shared by Salman Khan (@beingsalmankhan)

You may also like